ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਨੌਜਵਾਨ ਮੌਤ

04/15/2019 12:27:36 PM

ਖਡੂਰ ਸਾਹਿਬ (ਗਿੱਲ, ਬਲਿਵੰਦਰ ਕੌਰ) : ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਖਡੂਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਲੋਟੇ (36) ਪੁੱਤਰ ਹਰੀ ਸਿੰਘ ਜੋ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਦਵਿੰਦਰ ਸਿੰਘ 2 ਸਾਲ ਪਹਿਲਾਂ ਦੁਬਈ ਗਿਆ ਸੀ, ਜਿਸ ਦੀ 11 ਅਪ੍ਰੈਲ ਨੂੰ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਬੀਤੇ ਦਿਨੀਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗੀ। ਮ੍ਰਿਤਕ ਦੇ 2 ਸਕੇ ਚਾਚੇ ਵੀ ਦੁਬਈ 'ਚ ਹੀ ਹਨ ਉਨ੍ਹਾਂ ਨੂੰ ਵੀ ਤਿੰਨ ਦਿਨ ਬਾਅਦ ਹੀ ਉਸਦੀ ਮੌਤ ਬਾਰੇ ਪਤਾ ਚੱਲਿਆ ਹੈ।
 

ਤਿੰਨ ਭੈਣ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਦਵਿੰਦਰ
ਦਵਿੰਦਰ ਸਿੰਘ ਤਿੰਨ ਭਰਾ ਭੈਣ ਸਨ। ਭਰਾ ਭੈਣ ਦੋਨੋਂ ਉਸ ਤੋਂ ਵੱਡੇ ਹਨ ਅਤੇ ਵਿਆਹੇ ਹੋਏ ਹਨ। ਦਵਿੰਦਰ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦੀ ਡੇਢ ਕੁ ਸਾਲ ਦੀ ਲੜਕੀ ਹੈ। ਫਿਲਬਾਲ ਦਵਿੰਦਰ ਸਿੰਘ ਦੀ ਮੌਤ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ।


Baljeet Kaur

Content Editor

Related News