ਖਡੂਰ ਸਾਹਿਬ 'ਚ ਹੋਈ ਗੈਂਗਵਾਰ ਦੌਰਾਨ ਚੱਲੀਆਂ ਗੋਲ਼ੀਆਂ, ਬੇ-ਕਸੂਰ ਬਜ਼ੁਰਗ ਦੀ ਹੋਈ ਮੌਕੇ ’ਤੇ ਮੌਤ

Thursday, Mar 18, 2021 - 02:19 PM (IST)

ਖਡੂਰ ਸਾਹਿਬ 'ਚ ਹੋਈ ਗੈਂਗਵਾਰ ਦੌਰਾਨ ਚੱਲੀਆਂ ਗੋਲ਼ੀਆਂ, ਬੇ-ਕਸੂਰ ਬਜ਼ੁਰਗ ਦੀ ਹੋਈ ਮੌਕੇ ’ਤੇ ਮੌਤ

ਤਰਨਤਾਰਨ (ਵਿਜੇ ਕੁਮਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪਿੱਦੀ ਕਲੋਨੀਆ ਵਿਚ ਬੀਤੀ ਦੇਰ ਰਾਤ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੈਂਗਵਾਰ ’ਚ ਇਕ ਬਜ਼ੁਰਗ ਮਹਿਲਾ ਦੀ ਗੋਲੀ ਵੱਜਣ ਨਾਲ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਨੇੜੇ ਦੇ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ, ਜਿਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਗੈਂਗਵਾਰ ਦੀ ਇਸ ਵਾਰਦਾਤ ਦੇ ਕਾਰਨ ਸਾਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਗੈਂਗਵਾਰ ਦਾ ਪੱਤਾ ਲੱਗਦੇ ਸਾਰ ਥਾਣਾ ਸਦਰ ਦੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ’ਚ ਪਿੰਡ ਦੇ ਕਿਸਾਨਾਂ ਦਾ ਕਹਿਣਾ ਕਿ ਨਸ਼ੇ ਦੇ ਕਾਰਨ ਇਹ ਸਭ ਕੁਝ ਹੋਇਆ ਹੈ। ਨਸ਼ੇ ਕਾਰਨ ਨੌਜਵਾਨ ਆਪਣੇ ਆਪੇ ਤੋਂ ਬਾਹਰ ਹੋ ਗਏ, ਜਿਸ ਕਾਰਨ ਉਹ ਇਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। 

ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਕਾਰਾਂ ਕਹਿ ਰਹੀਆਂ ਹਨ ਕਿ ਨਸ਼ੇ ’ਤੇ ਠੱਲ ਪਾਈ ਹੋਈ ਹੈ। ਸਾਡੇ ਪਿੰਡ ਪਿੱਦੀ ਵਿੱਚ ਗੋਲੀਆਂ ਇਨ੍ਹੀਆਂ ਚੱਲੀਆਂ, ਜਿਵੇਂ ਦੀਵਾਲੀ ਹੋਵੇ। ਪਿਸਤੋਲਾਂ ਦੇ ਖੋਲ੍ਹ ਸਾਡੇ ਕੋਲ ਅਤੇ ਪਿੰਡ ਦੇ ਬੱਚਿਆਂ ਕੋਲ ਪਏ ਹੋਏ ਹਨ। ਜਿਨ੍ਹਾਂ ਦੇ ਬੱਚਿਆਂ ’ਤੇ ਗੋਲੀਆਂ ਵਰ੍ਹਾਈਆਂ ਗਈਆਂ, ਉਹ ਬਜ਼ੁਰਗ ਮਾਤਾ-ਪਿਤਾ ਤੁਰ ਵੀ ਨਹੀਂ ਸਕਦੇ। ਰਹੀ ਗੱਲ ਪੁਲਸ ਪ੍ਰਸ਼ਾਸਨ ਦੀ, ਉਹ ਤਾ ਇਤਲਾਹ ਕਰਨ ਦੇ ਬਾਵਜੂਦ ਮੌਕੇ ’ਤੇ, ਨਾ ਹੀ ਰਾਤ ਨੂੰ ਅਤੇ ਨਾ ਹੀ ਦਿਨ ਸਮੇਂ ਨਹੀਂ ਪੁੱਜੇ।


author

rajwinder kaur

Content Editor

Related News