ਕੇਸਗੜ੍ਹ ਦੀ ਹੋਲੀ 'ਚ ਮੇਜਰ ਸਿੰਘ ਦੀ ਦਸਤਾਰ ਬਣੀ ਖਿੱਚ ਦਾ ਕੇਂਦਰ (ਵੀਡੀਓ)

Friday, Mar 22, 2019 - 05:40 PM (IST)

ਸ੍ਰੀ ਆਨੰਦਪੁਰ ਸਾਹਿਬ (ਬਿਊਰੋ)—ਹੋਲੀ ਦਾ ਤਿਉਹਾਰ ਪੂਰੇ ਦੇਸ਼ 'ਚ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਕੇਸਗੜ੍ਹ ਸਾਹਿਬ 'ਚ ਹੋਲੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਏ। ਇਸ ਮੌਕੇ ਹੋਲੀ ਦਾ ਤਿਉਹਾਰ ਮਨਾਉਣ ਆਏ ਬਾਬਾ ਮੇਜਰ ਸਿੰਘ, ਜੋ ਬੁੱਢਾ ਦਲ ਦੇ ਰਹਿਣ ਵਾਲੇ ਹਨ। ਹੋਲੀ ਦੇ ਤਿਉਹਾਰ 'ਤੇ ਉਨ੍ਹਾਂ ਦਾ ਦਸਤਾਰਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਸਿਰ 'ਤੇ ਸਵਾ 400 ਮੀਟਰ ਦਾ ਦਸਤਾਰਾ ਸਜਾਇਆ ਹੋਇਆ ਹੈ, ਜਿਸ 'ਚ ਅਣਗਿਣਤ ਸ਼ਸਤਰ ਜਿਵੇਂ ਕਿਰਪਾਨ, ਖੰਡਾ, ਚੱਕਰ, ਚੰਦ, ਤੋੜੇ, ਕਿਰਪਾਨਾ, ਬਾਜ, ਤੀਰ, ਖੰਡੇ ਚੱਕਰੀ ਆਦਿ ਸਜਾਏ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਦਸਤਾਰਾ ਪ੍ਰਾਪਤ ਵੀ ਇੱਥੋਂ ਹੋਇਆ। ਇਹ ਦਸਤਾਰਾ ਸਜਾਉਣ 'ਚ ਉਨ੍ਹਾਂ ਨੂੰ ਕਰੀਬ 3 ਘੰਟੇ ਤੋਂ ਉਪਰ ਸਮਾਂ ਲੱਗਦਾ ਹੈ। ਮੇਜਰ ਸਿੰਘ 8 ਸਾਲ ਤੋਂ ਇੱਥੇ ਦੇ ਸੇਵਾਦਾਰ ਹਨ। 

ਉਕਤ ਸ਼ਰਧਾਲੂ ਨੇ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਤੋਂ ਦੂਰ ਰਹਿਣ, ਆਪਣੀ ਵਿਰਾਸਤ ਨੂੰ ਸੰਭਾਲਣ, ਕੇਸ ਦਾੜੀ ਵਾਲੇ ਬਨਣ,ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।


author

Shyna

Content Editor

Related News