ਚਰਚ ਢਾਹੁਣ ਦੇ ਮਾਮਲੇ ’ਚ ਕੇਜਰੀਵਾਲ ਈਸਾਈ ਭਾਈਚਾਰੇ ਤੋਂ ਮੰਗਣ ਮੁਆਫੀ : ਬਿਕਰਮ ਮਜੀਠੀਆ

Tuesday, Jul 20, 2021 - 02:17 AM (IST)

ਚਰਚ ਢਾਹੁਣ ਦੇ ਮਾਮਲੇ ’ਚ ਕੇਜਰੀਵਾਲ ਈਸਾਈ ਭਾਈਚਾਰੇ ਤੋਂ ਮੰਗਣ ਮੁਆਫੀ : ਬਿਕਰਮ ਮਜੀਠੀਆ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੱਖਣੀ ਦਿੱਲੀ ’ਚ ਇਕ ਚਰਚ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਕਾਰਵਾਈ ‘ਆਪ’ ਦੀ ਘੱਟਗਿਣਤੀ ਵਿਰੋਧੀ ਮਾਨਸਿਕਤਾ ਦਾ ਝਲਕਾਰਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਨੇ ਹਮੇਸ਼ਾ ਪੰਜਾਬੀ ਵਿਰੋਧੀ ਏਜੰਡੇ ’ਤੇ ਕੰਮ ਕੀਤਾ ਹੈ ਭਾਵੇਂ ਉਹ ਦਿੱਲੀ ਤੇ ਹਰਿਆਣਾ ਲਈ ਦਰਿਆਈ ਪਾਣੀਆਂ ’ਚ ਹਿੱਸਾ ਮੰਗਣ ਦਾ ਮਾਮਲਾ ਹੋਵੇ, ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਵਾਸਤੇ ਅਦਾਲਤ ’ਚ ਪਟੀਸ਼ਨ ਦਾਇਰ ਕਰਨ ਦਾ ਮਾਮਲਾ ਹੋਵੇ ਜਾਂ ਫਿਰ ਪੰਜਾਬ ’ਚ ਥਰਮਲ ਪਲਾਂਟ ਬੰਦ ਕਰਵਾਉਣ ਦੇ ਯਤਨਾਂ ਦਾ। ਉਨ੍ਹਾਂ ਕਿਹਾ ਕਿ ‘ਆਪ’ ਹਮੇਸ਼ਾ ਹੀ ਪੰਜਾਬੀਆਂ ਦੇ ਵਿਰੋਧ ’ਚ ਭੁਗਤੀ ਹੈ।

ਇਹ ਵੀ ਪੜ੍ਹੋ : ...ਤੇ ਦੇਖਦਿਆਂ-ਦੇਖਦਿਆਂ ਸੜਕ ’ਚ ਸਮਾ ਗਈ ਦਿੱਲੀ ਪੁਲਸ ਦੇ ਜਵਾਨ ਦੀ ਕਾਰ, ਦੇਖੋ ਤਸਵੀਰਾਂ

ਹੁਣ ਅਸੀਂ ਖੁਦ ਵੇਖ ਲਿਆ ਹੈ ਕਿ ‘ਆਪ’ ਨੇ ਦੱਖਣੀ ਦਿੱਲੀ ’ਚ ਲਿਟਲ ਫਰਾਵਰ ਚਰਚ ਢਾਹੁਣ ਦਾ ਹੁਕਮ ਦੇ ਕੇ ਬਹੁਗਿਣਤੀ ਦੀ ਨੀਤੀ ਅਪਣਾਈ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ‘ਆਪ’ ਗਿਣੇ-ਮਿੱਥੇ ਢੰਗ ਨਾਲ ਘੱਟਗਿਣਤੀ ਭਾਈਚਾਰਿਆਂ ਨੂੰ ਹੇਠਾਂ ਲਾਹੁਣ ’ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੰਵਿਧਾਨ ’ਚ ਦੱਸੇ ਅਨੁਸਾਰ ਧਾਰਮਿਕ ਆਜ਼ਾਦੀ ਦੇ ਹੱਕ ’ਤੇ ਡਾਕਾ ਮਾਰਨ ਦੀ ਫਾਸ਼ੀਵਾਦੀ ਪਹੁੰਚ ਬਰਦਾਸ਼ਤ ਨਹੀਂ ਕਰ ਸਕਦਾ। ਮਜੀਠੀਆ ਨੇ ਕਿਹਾ ਕਿ ਅਜਿਹੀ ਸੋਚ ਦੇਸ਼ ਵਾਸਤੇ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਤਿਹਾਸਕ ਪਿਆਊ ਢਹਿ-ਢੇਰੀ ਕਰ ਦਿੱਤਾ ਸੀ।

ਮਜੀਠੀਆ ਨੇ ਮੰਗ ਕੀਤੀ ਕਿ ਇਸ ਚਰਚ ਨੂੰ ਇਸ ਦੀ ਅਸਲ ਥਾਂ ’ਤੇ ਮੁੜ ਉਸਾਰਿਆ ਜਾਵੇ। ਉਨ੍ਹਾਂ ਕਿਹਾ ਕਿ ‘ਆਪ’ ਸਿਰਫ ਘੱਟਗਿਣਤੀਆਂ ’ਤੇ ਕਹਿਰ ਤੇ ਜ਼ੁਲਮ ਢਾਹੁਣ ਦੀ ਦੋਸ਼ੀ ਨਹੀਂ ਹੈ, ਬਲਕਿ ਇਸ ਕਾਰਵਾਈ ਨੂੰ ਰਫਾ-ਦਫਾ ਕਰਨ ਦੀ ਵੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੋਆ ’ਚ ਇਹ ਝੂਠ ਬੋਲਿਆ ਹੈ ਕਿ ਦਿੱਲੀ ਵਿਕਾਸ ਬੋਰਡ ਚਰਚ ਢਾਹੁਣ ਲਈ ਦੋਸ਼ੀ ਹੈ। ਸੱਚਾਈ ਇਹ ਹੈ ਕਿ ਚਰਚ ਬਿਨਾਂ ਕਿਸੇ ਨੋਟਿਸ ਦੇ ‘ਆਪ’ ਸਰਕਾਰ ਦੇ ਹੁਕਮਾਂ ’ਤੇ ਢਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚਰਚ ਦਿੱਲੀ ਸਰਕਾਰ ਦੀ ਮਲਕੀਅਤ ਵਾਲੀ ਗ੍ਰਾਮ ਸਭਾ ’ਤੇ ਬਣਿਆ ਹੋਇਆ ਸੀ ਤੇ ਦਿੱਲੀ ਸਰਕਾਰ ਨੇ ਇਹ ਮਾਮਲਾ ਦਿੱਲੀ ਸਰਕਾਰ ਦੀ ਧਾਰਮਿਕ ਮਾਮਲਿਆਂ ਬਾਰੇ ਕਮੇਟੀ ਕੋਲ ਭੇਜਣ ਤੋਂ ਬਿਨਾਂ ਹੀ ਚਰਚ ਢਾਹ ਦਿੱਤਾ ਹੈ।

ਇਹ ਵੀ ਪੜ੍ਹੋ : CDC ਨੇ ਅਮਰੀਕੀ ਨਾਗਰਿਕਾਂ ਨੂੰ UK ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ, ਦੱਸੇ ਇਹ ਕਾਰਨ

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਤਰੀਕੇ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਨਾ ਬਣਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਈਸਾਈ ਭਾਈਚਾਰੇ ਨਾਲ ਇਸ ਕਿਸਮ ਦੀ ਧੱਕੇਸ਼ਾਹੀ ਨਹੀਂ ਕਰਨ ਦਿਆਂਗੇ ਤੇ ਮਾਮਲੇ ’ਚ ਨਿਆਂ ਹਾਸਲ ਕਰਨ ਵਾਸਤੇ ਆਪਣੇ ਈਸਾਈ ਭਰਾਵਾਂ ਨੂੰ ਪੂਰਨ ਹਮਾਇਤ ਦਾ ਭਰੋਸਾ ਦੁਆਉਂਦੇ ਹਾਂ।ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਦਿੱਲੀ ਦੇ ਈਸਾਈ ਭਾਈਚਾਰੇ ਦੇ ਹਿਰਦਿਆਂ ਨੂੰ ਵੱਜੀ ਸੱਟ ’ਤੇ ਮਰਹਮ ਲਾਉਣ ਲਈ ਈਸਾਈ ਭਾਈਚਾਰੇ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ। ਦਿੱਲੀ ਦੇ ਮੁੱਖ ਮੰਤਰੀ ਭਾਈਚਾਰੇ ਨੂੰ ਇਹ ਵੀ ਭਰੋਸਾ ਦੁਆਉਣ ਕਿ ਉਨ੍ਹਾਂ ਖਿਲਾਫ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਭਾਈਚਾਰੇ ਨੂੰ ਇਹ ਵੀ ਭਰੋਸਾ ਦੁਆਇਆ ਕਿ ਉਸੇ ਥਾਂ ’ਤੇ ਚਰਚ ਬਣਾਉਣ ਵਾਸਤੇ ਅਕਾਲੀ ਦਲ ਭਾਈਚਾਰੇ ਦਾ ਪੂਰਾ ਸਾਥ ਦੇਵੇਗਾ। ਅਕਾਲੀ ਦਲ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ‘ਆਪ’ ਦੀ ਪੰਜਾਬ ਇਕਾਈ ਨੇ ਇਸ ਘਟਨਾ ਦੀ ਨਿਖੇਧੀ ਨਹੀਂ ਕੀਤੀ ਤੇ ਨਾ ਹੀ ਦਿੱਲੀ ਦੇ ਮੁੱਖ ਮੰਤਰੀ ਨੂੰ ਦਰੁੱਸਤੀ ਭਰੇ ਕਦਮ ਚੁੱਕਣ ਵਾਸਤੇ ਕਿਹਾ ਹੈ।


ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵਿਧਾਇਕ ਇੰਦਰਵੀਰ ਬੁਲਾਰੀਆ ਨੇ ਕੀਤਾ ਸਵਾਗਤ, ਪ੍ਰਧਾਨ ਬਣਨ ’ਤੇ ਦਿੱਤੀਆਂ ਵਧਾਈਆਂ

ਉਨ੍ਹਾਂ ਕਿਹਾ ਕਿ ਇਹ ‘ਆਪ’ ਆਗੂਆਂ ਵੱਲੋਂ ਪੰਜਾਬੀਆਂ ਦੇ ਹਿੱਤ ਵੇਚਣ ਦੇ ਨਾਲ-ਨਾਲ ਈਸਾਈ ਭਾਈਚਾਰੇ ਦੇ ਹਿੱਤ ਸਿਰਫ ਆਪਣੇ ਸੌੜੇ ਸਿਆਸੀ ਮੁਫਾਦਾਂ ਵਾਸਤੇ ਵੇਚਣ ਦਾ ਪ੍ਰਤੱਖ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਅਜਿਹੀਆਂ ਅਸਹਿਯੋਗ ਨੀਤੀਆਂ ਤੁਰੰਤ ਰੱਦ ਕਰ ਦੇਣਗੇ। ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਅਗਵਾਈ ਹੇਠਲੀ ਸਰਕਾਰ ਵੇਲੇ ਨਾ ਸਿਫਰ ਧਾਰਮਿਕ ਆਜ਼ਾਦੀ ਯਕੀਨੀ ਬਣਾਈ ਗਈ ਤੇ ਵੱਖ-ਵੱਖ ਭਾਈਚਾਰਿਆਂ ਦੇ ਪੂਜਾ ਅਸਥਾਨਾਂ ਵਾਸਤੇ ਸੈਂਕੜੇ ਕਰੋੜਾਂ ਰੁਪਏ ਗਰਾਂਟ ਦਿੱਤੀ ਗਈ, ਜਦਕਿ ‘ਆਪ’ ਸਰਕਾਰ ਦਿੱਲੀ ’ਚ ਘੱਟਗਿਣਤੀਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ।


author

Manoj

Content Editor

Related News