ਕੇਜਰੀਵਾਲ ਨੇ ਜ਼ਿੰਦਾ ਵਿਧਾਇਕ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ''ਅਰਦਾਸ'' (ਵੀਡੀਓ)
Monday, Aug 20, 2018 - 04:05 PM (IST)
ਬਰਨਾਲਾ (ਪੁਨੀਤ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਪੰਜਾਬ ਫੇਰੀ 'ਤੇ ਆਏ ਸਨ। ਇਸ ਦੌਰਾਨ ਮਹਿਲ ਕਲਾਂ 'ਚ ਅਰਵਿੰਦ ਕੇਜਰੀਵਾਲ ਦੀ ਉਸ ਸਮੇਂ ਅਚਾਨਕ ਜ਼ੁਬਾਨ ਫਿਸਲ ਗਈ ਜਦੋਂ ਉਹ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਭੋਗ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਮਰਹੂਮ ਕਾਕਾ ਸਿੰਘ ਦੀ ਥਾਂ ਆਪਣੇ ਹੀ ਜ਼ਿੰਦਾ ਵਿਧਾਇਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਦਿੱਤੀ।
ਇਹ ਗੱਲ ਅਚਾਨਕ ਹੀ ਕੇਜਰੀਵਾਲ ਦੇ ਮੂੰਹੋਂ ਜ਼ੁਬਾਨ ਫਿਸਲਣ ਕਾਰਨ ਨਿਕਲ ਗਈ। ਹਾਲਾਂਕਿ ਕੇਜਰੀਵਾਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੀ ਅੰਤਿਮ ਅਰਦਾਸ 'ਚ ਪਹੁੰਚੇ ਹਨ। ਜ਼ੁਬਾਨ ਫਿਸਲਣ ਦਾ ਕਾਰਨ 'ਆਪ' 'ਚ ਉੱਠੇ ਤੂਫਾਨ ਨੂੰ ਸਮਝਿਆ ਜਾਵੇ ਜਾਂ ਫਿਰ ਮਜੀਠੀਆ ਤੋਂ ਮੰਗੀ ਮਾਫੀ ਤੋਂ ਬਾਅਦ ਪਹਿਲੀ ਪੰਜਾਬ ਫੇਰੀ ਨੂੰ? ਇਸ ਬਾਰੇ ਤਾਂ ਅਰਵਿੰਦ ਕੇਜਰੀਵਾਲ ਹੀ ਦੱਸ ਸਕਦੇ ਹਨ।
