ਗਾਇਕਾ ਕੌਰ ਬੀ ਦਾ ਦਾਅਵਾ, ਗੁਰਦਾਸ ਮਾਨ ਪਹਿਲਾਂ ਹੀ ਮੰਗ ਚੁੱਕੇ ਨੇ ਮੁਆਫ਼ੀ (ਵੀਡੀਓ)

Friday, Dec 11, 2020 - 04:28 PM (IST)

ਗਾਇਕਾ ਕੌਰ ਬੀ ਦਾ ਦਾਅਵਾ, ਗੁਰਦਾਸ ਮਾਨ ਪਹਿਲਾਂ ਹੀ ਮੰਗ ਚੁੱਕੇ ਨੇ ਮੁਆਫ਼ੀ (ਵੀਡੀਓ)

ਜਲੰਧਰ (ਬਿਊਰੋ) – ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੂੰ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਥੇ ਹੀ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਬੀਤੇ ਕੁਝ ਦਿਨ ਪਹਿਲਾਂ ਦਿੱਲੀ ਕਿਸਾਨੀ ਧਰਨੇ 'ਚ ਪਹੁੰਚੇ ਸਨ, ਜਿਥੇ ਕੁਝ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ। ਹਾਲਾਂਕਿ ਕੁਝ ਕਿਸਾਨ ਜਥੇਬੰਦੀਆਂ ਗੁਰਦਾਸ ਮਾਨ ਦੇ ਹੱਕ 'ਚ ਵੀ ਨਜ਼ਰ ਆਈਆਂ ਸਨ। ਧਰਨੇ 'ਚ ਪਹੁੰਚੇ ਗੁਰਦਾਸ ਮਾਨ ਨੂੰ ਉਥੇ ਬੋਲਣ ਨਹੀਂ ਦਿੱਤਾ ਗਿਆ।

PunjabKesari

ਕੌਰ ਬੀ ਨੇ ਗੁਰਦਾਸ ਮਾਨ ਲਈ ਆਖੀਆਂ ਇਹ ਗੱਲਾਂ
ਧਰਨੇ 'ਚ ਗੁਰਦਾਸ ਮਾਨ ਦੇ ਵਿਰੋਧ ਨੂੰ ਵੇਖ ਪੰਜਾਬੀ ਗਾਇਕਾ ਕੌਰ ਬੀ ਨੇ ਉਨ੍ਹਾਂ ਦੇ ਸਮਰਥਨ 'ਚ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, 'ਦੇਸ਼-ਵਿਦੇਸ਼ਾਂ 'ਚ ਪੰਜਾਬੀਅਤ ਨੂੰ ਜਿਹੜਾ ਮਾਣ ਤੁਸੀਂ ਦਵਾ ਗਏ ਹੋ, ਸ਼ਾਇਦ ਸਾਡੇ ਵਰਗੇ ਨਹੀਂ ਕਦੇ ਕਰ ਸਕਦੇ ਪਰ ਕੋਸ਼ਿਸ਼ ਹਮੇਸ਼ਾ ਕਰਦੇ ਹਾਂ ਤੁਹਾਡੇ ਰਸਤਿਆਂ 'ਤੇ ਚੱਲਣ ਦੀ। ਟਾਈਮ ਨਵਾਂ ਹੋਵੇ ਜਾਂ ਪੁਰਾਣਾ ਜਿਵੇਂ ਦਾ ਮਰਜ਼ੀ, ਤੁਹਾਡੀ ਫੈਨ ਸੀ ਤੇ ਰਹਾਂਗੀ।' ਇਕ ਹੋਰ ਪੋਸਟ ਨੂੰ ਸਾਂਝਾ ਕਰਦਿਆਂ ਕੌਰ ਬੀ ਨੇ ਲਿਖਿਆ, 'ਰਿਸਪੈਕਟ।'
ਕੌਰ ਬੀ ਦੀ ਇਸ ਪੋਸਟ 'ਤੇ ਲੋਕਾਂ ਵਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿਥੇ ਕੁਝ ਲੋਕ ਕੌਰ ਬੀ ਦੀ ਇਸ ਪੋਸਟ ਨਾਲ ਸਹਿਮਤੀ ਜਤਾ ਰਹੇ ਹਨ, ਉਥੇ ਜ਼ਿਆਦਾਤਰ ਉਸ ਦੀ ਇਸ ਪੋਸਟ 'ਤੇ ਉਸ ਦੀ ਰਾਏ ਦੇ ਖ਼ਿਲਾਫ਼ ਹਨ।

 
 
 
 
 
 
 
 
 
 
 
 
 
 
 
 

A post shared by KaurB🔥 (@kaurbmusic)

 

ਕੌਰ ਬੀ ਨੇ ਕੀਤਾ ਦਾਅਵਾ, ਗੁਰਦਾਸ ਮਾਨ ਨੇ ਪਹਿਲਾਂ ਹੀ ਮੰਗ ਲਈ ਸੀ ਮੁਆਫ਼ੀ
ਹਾਲ ਹੀ 'ਚ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਗੁਰਦਾਸ ਮਾਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ, ਜਿਹੜੇ ਆਖਦੇ ਹਨ ਕਿ ਗੁਰਦਾਸ ਮਾਨ ਨੇ ਮੁਆਫ਼ੀ ਨਹੀਂ ਮੰਗੀ ਸੀ। ਕੌਰ ਬੀ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ 'ਜਿਹੜੇ ਵੀਰ-ਭੈਣਾਂ ਕਹਿੰਦੇ ਹਨ ਕਿ ਮੁਆਫ਼ੀ ਨਹੀਂ ਮੰਗੀ, ਇਹ ਵੀਡੀਓ ਉਨ੍ਹਾਂ ਸਭ ਲਈ। ਇਹ ਸਭ ਤੋਂ ਬਾਅਦ ਹੁਣ ਸਾਡਾ ਵੀ ਨਹੀਂ ਬਣਦਾ ਸੀ ਵਧਾ ਕਰਨਾ ਪਰ ਸਭ ਗੱਲਾਂ ਭੁੱਲ ਕੇ ਹੁਣ ਸ਼ਾਇਦ ਇਸ ਤੋਂ ਉੱਪਰ ਕੁਝ ਕਹਿਣ ਦੀ ਲੋੜ ਨਹੀਂ। ਪਲੀਜ਼ ਪਿਆਰ ਨਾਲ ਇਕੱਠੇ ਰਹੋ ਤੇ ਜੋ ਮਾਹੌਲ ਹੁਣ ਚੱਲ ਰਿਹੈ ਇਹ ਸਭ ਤੋਂ ਬਾਹਰ ਆ ਕੇ ਉਹਦੇ ਲਈ ਅਰਦਾਸ ਕਰੋ। ਵਾਹਿਗੁਰੂ ਜੀ ਸਭ ਠੀਕ ਕਰਨ ਤਾਂ ਜੋ ਬਜ਼ੁਰਗ ਆਪਣੇ ਘਰ, ਬੱਚਿਆਂ 'ਚ ਵਾਪਸ ਖ਼ੁਸ਼ੀ-ਖ਼ੁਸ਼ੀ ਜਾਣ। ਬੱਸ ਆਖ਼ਿਰ 'ਚ ਇਹੀ ਕਹਾਂਗੀ 'ਇੱਜ਼ਤ ਕਰੋ ਤੇ ਕਰਵਾਓ, ਨਾ ਗਾਲ਼ਾਂ ਕੱਢੋ ਤੇ ਨਾ ਸੁਣੋ।'

PunjabKesari

ਗੁਰਦਾਸ ਮਾਨ ਨੇ ਸਾਂਝੀ ਕੀਤੀ ਖ਼ਾਸ ਪੋਸਟ
ਦਿੱਲੀ ਧਰਨੇ 'ਚ ਆਪਣਾ ਵਿਰੋਧ ਵੇਖ ਕੇ ਗੁਰਦਾਸ ਮਾਨ ਨੇ ਇਕ ਪੋਸਟ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ। ਉਨ੍ਹਾਂ ਨੇ ਲਿਖਿਆ ਸੀ, 'ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਇੰਨੀ ਗੱਲ ਕਹਾਂਗਾ- ਮੈਂ ਹਮੇਸ਼ਾ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।'

PunjabKesari

ਰਾਸ਼ਟਰ ਭਾਸ਼ਾ ਨੂੰ ਲੈ ਕੇ ਹੋਇਆ ਸੀ ਕਾਫ਼ੀ ਵਿਵਾਦ
ਗੁਰਦਾਸ ਮਾਨ ਨੇ ਕਿਹਾ ਕਿ ਇਕ ਇੰਟਰਵਿਊ ਦੌਰਾਨ ਮੇਰੇ ਤੋਂ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ। ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ।

PunjabKesari

ਸਿੰਘੂ ਬਾਰਡਰ 'ਤੇ ਹੋਇਆ ਸੀ ਵਿਰੋਧ
ਸਿੰਘੂ ਬਾਰਡਰ 'ਤੇ ਪਹੁੰਚੇ ਗੁਰਦਾਸ ਮਾਨ ਨੂੰ ਕੁਝ ਕਿਸਾਨ ਸੰਗਠਨਾਂ ਨੇ ਉਨ੍ਹਾਂ ਨੂੰ ਸਟੇਜ 'ਤੇ ਬੋਲਣ ਲਈ ਕਿਹਾ। ਜਦੋਂ ਉਹ ਸਟੇਜ ਵੱਲ ਜਾਣ ਲੱਗੇ ਤਾਂ ਕਈ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਹੁੰਦਾ ਵੇਖ ਗੁਰਦਾਸ ਮਾਨ ਨੂੰ ਵਾਪਸ ਆਉਣਾ ਪਿਆ। ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਗੁਰਦਾਸ ਮਾਨ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ। ਨਾਂ ਹੀ ਉਨ੍ਹਾਂ ਨੇ ਰਾਸ਼ਟਰ ਭਾਸ਼ਾ ਨੂੰ ਲੈ ਕੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗੀ ਹੈ। ਅਸੀਂ ਗੁਰਦਾਸ ਮਾਨ ਦੁਆਰਾ ਰਾਸ਼ਟਰ ਭਾਸ਼ਾ ਦੇ ਕੀਤੇ ਗਏ ਅਪਮਾਨ ਨੂੰ ਕਦੇ ਭੁੱਲ ਨਹੀਂ ਸਕਦੇ ।


 


author

sunita

Content Editor

Related News