ਹੋ ਗਏ ਚੰਨ ਦੇ ਦੀਦਾਰ, ਸੁਹਾਗਣਾਂ ਨੇ ਅਰਗ ਦੇ ਕੇ ਖੋਲ੍ਹਿਆ ਕਰਵਾ ਚੌਥ ਦਾ ਵਰਤ

Friday, Oct 10, 2025 - 08:44 PM (IST)

ਹੋ ਗਏ ਚੰਨ ਦੇ ਦੀਦਾਰ, ਸੁਹਾਗਣਾਂ ਨੇ ਅਰਗ ਦੇ ਕੇ ਖੋਲ੍ਹਿਆ ਕਰਵਾ ਚੌਥ ਦਾ ਵਰਤ

ਜਲੰਧਰ- ਅੱਜ ਪੂਰੇ ਭਾਰਤ 'ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਜਲੰਧਰ 'ਚ ਚੰਦਰਮਾ ਨਿਕਲਣ ਦਾ ਸਮਾਂ ਰਾਤ ਨੂੰ 8:09 ਵਜੇ ਦਾ ਸੀ ਪਰ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਕਰਨ ਲਈ ਲੰਬਾ ਇੰਤਜ਼ਾਰ ਕਰਨਾ ਪਿਆ। ਸੁਹਾਗਣਾਂ ਨੇ ਚੰਦਰਮਾ ਨੂੰ ਅਰਗ ਦੇ ਕੇ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਕੇ ਵਰਤ ਖੋਲ੍ਹਿਆ। 

ਦੱਸ ਦੇਈਏ ਕਿ ਹਿੰਦੂ ਧਰਮ ਅਨੁਸਾਰ ਵਿਆਹੁਤਾ ਔਰਤਾਂ ਲਈ ਕਰਵਾ ਚੌਥ ਦਾ ਤਿਉਹਾਰ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਸੁਹਾਗਣ ਔਰਤਾਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦੀਆਂ ਹਨ। ਕਰਵਾ ਚੌਥ ਸਿਰਫ਼ ਵਰਤ ਨਹੀਂ, ਸਗੋਂ ਪਤੀ-ਪਤਨੀ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ। ਇਹ ਤਿਉਹਾਰ ਖ਼ਾਸ ਤੌਰ 'ਤੇ ਉੱਤਰ ਭਾਰਤ ਦੇ ਸੂਬਿਆਂ- ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 


author

Rakesh

Content Editor

Related News