ਜਦੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗੀ ਪਹਿਲੀ ਵਾਰ ਦੂਰਬੀਨ!

Saturday, Nov 09, 2019 - 04:58 PM (IST)

ਜਦੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੱਗੀ ਪਹਿਲੀ ਵਾਰ ਦੂਰਬੀਨ!

ਜਲੰਧਰ : 2008 ਜ਼ੋਨ ਮੈਕਡੋਨਲਡ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪੜਚੋਲ ਕਰਕੇ ਜਾ ਚੁੱਕੇ ਸਨ। ਇਸੇ ਸਾਲ ਉਸ ਸਮੇਂ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਵੀ ਉੱਚੇਚੇ ਤੌਰ 'ਤੇ ਮੁਆਇਨਾ ਕਰਨ ਆਏ ਸਨ। ਇਸੇ ਸਾਲ ਉਮੀਦ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਖੁੱਲ੍ਹ ਜਾਵੇਗਾ। ਜਥੇਦਾਰ ਕੁਲਦੀਪ ਸਿੰਘ ਵਡਾਲਾ ਹੋਣਾ ਵੱਲੋਂ ਲਗਾਤਾਰ 8 ਸਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਅਰਦਾਸਾਂ ਕਰਦੇ ਹੋ ਚੁੱਕੇ ਸਨ। ਡੇਰਾ ਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ। ਉਸ ਸਮੇਂ ਬਾਰਡਰ ਸਕਿਓਰਿਟੀ ਫੋਰਸ ਦੇ ਆਈ. ਜੀ. ਪੰਜਾਬ ਫਰੰਟੀਅਰ ਹਿੰਮਤ ਸਿੰਘ ਹੁਣਾਂ ਨੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਦੂਰਬੀਨ ਲਵਾ ਦਿੱਤੀ। ਇਹ ਪਹਿਲਾ ਮੌਕਾ ਸੀ ਜਦੋਂ 2009 ਵਿੱਚ ਇੱਥੇ ਦੂਰਬੀਨ ਲਵਾਈ ਗਈ। ਹਿੰਮਤ ਸਿੰਘ ਦੱਸਦੇ ਹਨ ਕਿ ਇਹ ਦੂਰਬੀਨ ਡੀਆਈਜੀ ਗੁਰਦਾਸਪੁਰ ਸੁਖਜਿੰਦਰ ਸਿੰਘ ਹੁਣਾਂ ਵੱਲੋਂ ਮੁਹੱਈਆ ਕਰਵਾਈ ਗਈ ਸੀ। ਇਸ ਦੂਰਬੀਨ ਨਾਲ ਸੰਗਤਾਂ ਸਦਾ ਕਰਤਾਰਪੁਰ ਸਾਹਿਬ ਦੇ ਦਰਸ਼ਨ 10 ਸਾਲ ਤੋਂ ਕਰਦੀਆਂ ਆ ਰਹੀਆਂ ਹਨ।

ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੀ ਸਾਂਝ ਮੇਸੂ ਦੀ ਮਿਠਾਈ
ਨਾਰੋਵਾਲ ਤੋਂ ਲਾਸਾਨੀ ਸਵੀਟਸ ਦੇ ਹਲਵਾਈ ਅੱਲ੍ਹਾ ਰੱਖਾ ਅਤੇ ਡੇਰਾ ਬਾਬਾ ਨਾਨਕ ਤੋਂ ਹਲਵਾਈ ਵਿਜੇ ਸਿੰਘ ਦੱਸਦੇ ਹਨ ਕਿ ਡੇਰਾ ਬਾਬਾ ਨਾਨਕ ਆਓ ਜਾਂ ਕਰਤਾਰਪੁਰ ਸਾਹਿਬ ਜਾਓ ਇੱਥੇ ਮੇਸੂ ਦੀ ਮਿਠਾਈ ਬੜੇ ਚਾਅ ਨਾਲ ਖਾਧੀ ਜਾਂਦੀ ਹੈ । ਦੋਵਾਂ ਥਾਵਾਂ ਦੇ ਹਲਵਾਈ ਹੱਸਦੇ ਹੋਏ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਏ ਹੋ ਤਾਂ ਬਤੌਰ ਯਾਦਗਾਰ ਇਹ ਮਿਠਾਈ ਖਾ ਕੇ ਜ਼ਰੂਰ ਜਾਣਾ ਕਿਉਂਕਿ ਇਹ ਸਿਰਫ ਉਚੇਚੇ ਤੌਰ ਤੇ ਇੱਥੇ ਹੀ ਬਣਦੀ ਹੈ। ਇਹ ਆਮ ਸ਼ਹਿਰਾਂ ਵਿੱਚ ਸ਼ਾਇਦ ਹੀ ਤੁਹਾਨੂੰ ਮਿਲੇ।

PunjabKesariਬਾਬੇ ਨਾਨਕ ਦਾ ਘਰ ਕਿਹੜਾ !
ਸਿਧਾਰਥ ਆਪਣੀ ਚਿੱਤਰਕਾਰੀ ਵਿੱਚ ਇੰਜ ਤਰਾਸ਼ਦੇ ਹੋਏ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਨੇ ਕੁਝ ਇੰਝ ਦਾ ਆਪਣਾ ਘਰ ਬਣਾਇਆ ਹੋਵੇਗਾ ਜੋ ਨਿਰੀ ਧਰਮਸਾਲ ਸੀ ਅਤੇ ਕੁਦਰਤ ਦੇ ਨੇੜੇ ਸੀ ।


author

Anuradha

Content Editor

Related News