ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇਕ ਸਾਲ ਪੂਰਾ ਹੋਣ 'ਤੇ ਲਾਹੌਰ 'ਚ ਅੱਜ ਹੋਵੇਗਾ ਸਮਾਗਮ

11/09/2020 11:41:43 AM

ਹੁਸ਼ਿਆਰਪੁਰ/ਪਾਕਿਸਤਾਨ (ਅਮਰਿੰਦਰ)— ਕਰਤਾਰਪੁਰ ਲਾਂਘਾ ਖੁੱਲ੍ਹਣ ਦਾ 9 ਨਵੰਬਰ ਯਾਨੀ ਕਿ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਹਿੰਦ-ਪਾਕਿ 'ਚ ਇਸ ਦੋਸਤੀ ਅਤੇ ਪ੍ਰੇਮ ਨੂੰ ਲਾਂਘਾ ਖੁੱਲ੍ਹਣ ਨਾਲ ਜੋੜ ਕੇ ਲਾਹੌਰ ਸਥਿਤ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਨੇ 9 ਨਵੰਬਰ ਨੂੰ ਲਾਹੌਰ ਹਾਈਕੋਰਟ ਦੇ ਡੈਮੋਕਰੇਟਿਕ ਹਾਲ 'ਚ ਉਤਸਵ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਫਾਊਂਡੇਸ਼ਨ ਦੇ ਚੇਅਰਮੈਨ ਇੰਤਿਆਜ ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਅੱਜ ਮਨਾਏ ਜਾਣ ਵਾਲੇ ਸਮਾਰੋਹ ਦੀ ਪ੍ਰਧਾਨਗੀ ਸੁਪਰੀਮ ਕੋਰਟ ਇਸਲਾਮਾਬਾਦ ਦੇ ਐਡਵੋਕੇਟ ਅਬਦੁਲ ਰਾਸ਼ਿਦ ਕੁਰੈਸ਼ੀ ਕਰਨਗੇ, ਜਦੋਂ ਕਿ ਸਮਾਰੋਹ ਵਿਚ ਮੁੱਖ ਬੁਲਾਰਾ ਐਡਵੋਕੇਟ ਜ਼ੈਲ ਅਹਿਮਦ ਖ਼ਾਨ ਹੋਣਗੇ।

ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ

PunjabKesari

ਕੋਰੀਡੋਰ ਦੋਹਾਂ ਦੇਸ਼ਾਂ 'ਚ ਕੁੜੱਤਣ ਨੂੰ ਕਰੇਗੀ ਦੂਰ
ਧਿਆਨਯੋਗ ਹੈ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਗੁਰਦੁਆਰਾ ਨੂੰ ਖੁੱਲ੍ਹੇ ਅੱਜ ਪੂਰੇ 1 ਸਾਲ ਹੋ ਗਿਆ ਪਰ ਤਰਾਸਦੀ ਇਹ ਰਹੀ ਕਿ ਇਸ ਇਕ ਸਾਲ 'ਚ ਕੋਰੀਡੋਰ 4 ਮਹੀਨੇ ਹੀ ਖੁੱਲ੍ਹ ਪਾਇਆ। ਇਸ 4 ਮਹੀਨੇ 'ਚ ਕੁੱਲ ਮਿਲਾਕੇ 62179 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। 9 ਨਵੰਬਰ 2019 ਨੂੰ ਖੋਲ੍ਹੇ ਗਏ ਕੋਰੀਡੋਰ ਦੇ ਜ਼ਰੀਏ ਸੰਗਤ ਨੇ ਦਰਸ਼ਨ-ਏ-ਦੀਦਾਰ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਦੁਨੀਆ 'ਚ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨੇ 15 ਮਾਰਚ , 2020 ਨੂੰ ਇਹ ਕਿਵਾੜ ਫਿਰ ਬੰਦ ਕਰ ਦਿੱਤੇ।
ਮੰਨਿਆ ਜਾ ਰਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਕੁੜੱਤਣ ਨੂੰ ਦੂਰ ਕਰੇਗਾ। ਗੁਰਦੁਆਰਾ ਸਾਹਿਬ ਕਰਤਾਰਪੁਰ ਵੱਡੇ ਧਾਰਮਿਕ ਯਾਤਰਾ ਦੇ ਰੂਪ 'ਚ ਉਭਰੇਗਾ ਪਰ ਵਰਤਮਾਨ ਹਾਲਾਤ ਵੇਖਕੇ ਅਜਿਹਾ ਲੱਗ ਨਹੀਂ ਹੋ ਰਿਹਾ ਹੈ। ਕੋਰੀਡੋਰ ਨੂੰ ਲੈ ਕੇ ਹੁਣ ਵੀ ਬਹੁਤ ਸੰਭਾਵਨਾਵਾਂ ਹਨ ਪਰ ਸਭ ਤੋਂ ਵੱਡੀ ਜ਼ਰੂਰਤ ਦੋਹਾਂ ਦੇਸ਼ਾਂ 'ਚ ਵਿਸ਼ਵਾਸ ਬਣਾਉਣ ਦੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਨੌਜਵਾਨ ਨੇ ਜੋਅ ਬਾਈਡੇਨ ਨੂੰ ਵੱਖਰੇ ਹੀ ਅੰਦਾਜ਼ 'ਚ ਦਿੱਤੀ ਜਿੱਤ ਦੀ ਵਧਾਈ (ਤਸਵੀਰਾਂ)

ਪਾਕਿਸਤਾਨ ਦੇ ਇਕ ਕਦਮ ਵੱਲੋਂ ਸਿੱਖ ਸੰਗਤ 'ਚ ਰੋਸ
ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਹੀਨੇ 3 ਨਵੰਬਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਗਏ ਇਕ ਕਦਮ ਵੱਲੋਂ ਸਿੱਖ ਸੰਗਤ ਕਾਫ਼ੀ ਰੋਸ 'ਚ ਆ ਗਈ। ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਬਾਹਰੀ ਖੇਤਰ ਦੇ ਪ੍ਰਬੰਧਨ ਲਈ ਇਕ ਨਵੀਂ ਬਾਡੀ (ਪ੍ਰਾਜੇਕਟ ਮੈਨੇਜਮੇਂਟ ਯੂਨਿਟ) ਬਣਾਈ ਗਈ, ਜਿਸ ਦੇ ਨਾਲ ਪਾਕਿਸਤਾਨ ਸਰਕਾਰ ਦੇ ਪ੍ਰਤੀ ਕਈ ਸ਼ੰਕਾਵਾਂ ਨੂੰ ਜਨਮ ਲੈ ਲਿਆ। ਹਾਲਾਂਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ) ਦੇ ਪ੍ਰਧਾਨ ਸਤਵੰਤ ਸਿੰਘ ਅਤੇ ਪਾਕਿਸਤਾਨ ਇਵੇਕਟਿਊ ਪ੍ਰਾਪਰਟੀ ਟਰੱਸਟ ਨੇ ਕਿਹਾ ਹੈ ਕਿ ਨਵੀਂ ਬਾਡੀ ਦੇ ਕੋਲ ਸਿਰਫ਼ ਪਰਬੰਧਨ, ਲੇਖਾ-ਜੋਖਾ ਅਤੇ ਜ਼ਮੀਨ ਦੇ ਰਖਰਖਾਵ ਦਾ ਹੀ ਕੰਮ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਮਰਿਆਦਾਵਾਂ ਦਾ ਕੰਮ ਪੀ. ਐੱਸ. ਜੀ. ਪੀ. ਸੀ. ਹੀ ਕਰੇਗੀ। ਸਿੱਖ ਸੰਗਤ ਦੇ ਰੋਸ ਅਤੇ ਭਾਰਤ ਨੇ ਇਤਰਾਜ਼ ਜਤਾਉਣ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਵੀ ਤੁਰੰਤ ਨਵੀਂ ਬਾਡੀ ਨੂੰ ਲੈ ਕੇ ਜਾਰੀ ਅਧਿਸੂਚਨਾ 'ਚ ਸੋਧ ਕਰ ਦਿੱਤੀ ਗਈ ਹੈ ।

ਇਹ ਵੀ ਪੜ੍ਹੋ: ਕੇਂਦਰ ਦੀ ਭਾਜਪਾ ਸਰਕਾਰ 'ਤੇ ਸੁਖਬੀਰ ਦਾ ਵੱਡਾ ਹਮਲਾ, ਕਿਹਾ-ਪੰਜਾਬ ਨਾਲ ਕਰ ਰਹੀ ਦੁਸ਼ਮਣਾਂ ਵਾਲਾ ਸਲੂਕ


shivani attri

Content Editor

Related News