ਕ੍ਰੈਡਿਟ ਕਰਕੇ ਕਾਂਗਰਸ ਤੇ ਭਾਜਪਾ ਨੇ ਇਸ ਦਿਨ 'ਤੇ ਲਾਇਆ ਦਾਗ਼ : ਅਮਨ ਅਰੋੜਾ

Monday, Nov 26, 2018 - 06:14 PM (IST)

ਕ੍ਰੈਡਿਟ ਕਰਕੇ ਕਾਂਗਰਸ ਤੇ ਭਾਜਪਾ ਨੇ ਇਸ ਦਿਨ 'ਤੇ ਲਾਇਆ ਦਾਗ਼ : ਅਮਨ ਅਰੋੜਾ

ਚੰਡੀਗੜ੍ਹ - ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਅੱਜ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਉਹ ਇਕ ਦੂਜੇ 'ਤੇ ਦੋਸ਼ ਲਗਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਹਰਪਾਲ ਸਿੰਘ ਚੀਮਾ ਵਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਕੀਤਾ ਗਿਆ। ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਡੇਰਾ ਬਾਬਾ ਨਾਨਕ ਵਿਖੇ, ਜਿਥੇ ਸਭ ਤੋਂ ਪਹਿਲਾਂ ਨੀਂਹ ਪੱਥਰ ਰੱਖਿਆ ਜਾਣਾ ਸੀ, 'ਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਾਲੀ ਟੇਪ ਲਾਉਣ ਅਤੇ ਬਾਅਦ 'ਚ ਉਸ ਨੂੰ ਉਤਾਰਨ ਦੀ ਨਿੰਦਾ ਕੀਤੀ ਹੈ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਦਿਨ ਹੈ, ਕਿਉਂਕਿ ਕਰਤਾਰਪੁਰ ਕਾਰੀਡੋਰ ਨਾਲ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿਆਸਤ ਕਰਨਾ ਨਹੀਂ ਸੀ ਚਾਹੁੰਦੇ ਪਰ ਅਕਾਲੀ, ਭਾਜਪਾ ਅਤੇ ਕਾਂਗਰਸ ਨੇ, ਜੋ ਕੀਤਾ ਉਹ ਸਹੀ ਨਹੀਂ ਕੀਤਾ। ਕ੍ਰੈਡਿਟ ਵਾਰ ਕਰਦਿਆਂ ਉਨ੍ਹਾਂ ਨੇ ਇਸ ਦਿਨ 'ਤੇ ਦਾਗ਼ ਲਗਾ ਦਿੱਤਾ ਹੈ।  

ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇ ਦਿਨ 10 ਸਾਲ ਪਹਿਲਾਂ ਮੁੰਬਈ 'ਚ ਜੋ ਕੁਝ ਹੋਇਆ ਸੀ, ਦੀ ਬਰਸੀ ਹੈ ਅਤੇ ਜਿਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਦੱਸ ਦੇਈਏ ਕਿ ਇਸ ਦਿਨ ਪਾਕਿ ਨੇ ਮੁੰਬਈ 'ਤੇ ਹਮਲਾ ਕੀਤਾ ਸੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਜੋ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਸੀ, ਸੰਸਾਰ ਨੂੰ ਇਕੱਠੇ ਰੱਖਣ ਦੀ ਗੱਲ ਕੀਤੀ ਗਈ ਸੀ, ਨੂੰ ਅੱਜ ਕਾਂਗਰਸ 'ਤੇ ਅਕਾਲੀ ਦਲ ਦੋਵਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਤਿੰਨਾਂ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਨੇ ਕੋਸ਼ਿਸ਼ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਇਸ ਮਿਸ਼ਨ ਨੂੰ ਫੇਲ ਕੀਤਾ ਜਾਵੇ। ਉਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਇਸ ਮਸਲੇ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਸੀ, ਜਿਸ ਦੀ ਉਨ੍ਹਾਂ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ।


author

rajwinder kaur

Content Editor

Related News