''ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਸਿੱਖਾਂ ਦੀ ਭਲਾਈ ਲਈ ਖਰਚ ਕਰੇਗਾ ਪਾਕਿ''
Saturday, Nov 02, 2019 - 03:55 PM (IST)
ਜਲੰਧਰ (ਵੈੱਬ ਡੈਸਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ 9 ਤਰੀਕ ਨੂੰ ਖੁੱਲ੍ਹਣ ਜਾ ਰਿਹਾ ਹੈ। ਇਸ ਲਾਂਘੇ ਨੂੰ ਲੈ ਕੇ ਭਾਰਤ ਦੇ ਸਿੱਖ ਸ਼ਰਧਾਲੂਆਂ ਵਿਚ ਜਿੱਥੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਥੇ ਹੀ ਇਸ ਲਾਂਘੇ 'ਤੇ ਸਿਆਸਤ ਵੀ ਸਰਗਰਮ ਹੈ। ਭਾਰਤ ਦੇ ਸਿਆਸੀ ਆਗੂਆਂ ਵੱਲੋਂ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਸੀ ਕਿ ਇਸ ਲਾਂਘੇ ਨੂੰ ਪਾਕਿਸਤਾਨ ਕਮਾਈ ਦਾ ਸਾਧਨ ਨਾ ਬਣਾਏ।
ਮੀਡੀਆ ਵਿਚ ਛਪੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਇਸ 'ਤੇ ਸਫਾਈ ਦਿੰਦਿਆਂ ਕਿਹਾ ਕਿ ਉਹ ਇਸ ਨੂੰ ਕਮਾਈ ਦਾ ਸਾਧਨ ਨਹੀਂ ਬਣਾ ਰਿਹਾ ਸਗੋਂ ਕਰਤਾਰਪੁਰ ਲਾਂਘੇ ਤੋਂ ਹੋਣ ਵਾਲੀ ਆਮਦਨ ਨੂੰ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਦੇਖਭਾਲ ਅਤੇ ਸਿੱਖਾਂ ਦੀ ਭਲਾਈ ਲਈ ਖਰਚ ਕਰੇਗਾ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਬੁਲਾਰੇ ਨੇ ਦਿੱਤੀ।