'ਕਰਤਾਰਪੁਰ ਲਾਂਘੇ' ’ਚ 'ਕੋਰੋਨਾ' ਫਿਰ ਬਣ ਸਕਦੈ ਅੜਿੱਕਾ?

Tuesday, Mar 23, 2021 - 01:27 PM (IST)

ਲੁਧਿਆਣਾ (ਜ.ਬ.) : ਭਾਰਤ-ਪਾਕਿ ਸਰਹੱਦ ’ਤੇ ਦੋਵੇਂ ਮੁਲਕਾਂ ਵੱਲੋਂ ਅਮਨ-ਸ਼ਾਂਤੀ ਅਤੇ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਖੋਲ੍ਹਿਆ ਕਰਤਾਰਪੁਰ ਲਾਂਘਾ ਕੋਰੋਨਾ ਕਾਰਨ ਲੰਬੇ ਸਮੇਂ ਤੋਂ ਬੰਦ ਹੈ। ਹੁਣ  ਦੋਵਾਂ ਮੁਲਕਾਂ ਦੀਆਂ ਸੰਗਤਾਂ ਇਤਰਾਜ਼ ਕਰ ਰਹੀਆਂ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਮੁੜ ਇਹ ਲਾਂਘਾ ਖੋਲ੍ਹਿਆ ਜਾਵੇ।

ਇਹ ਵੀ ਪੜ੍ਹੋ : ਲੁਧਿਆਣਾ ਦੇ ਸਾਬਕਾ ਮੇਅਰ ਹਾਕਮ ਸਿੰਘ ਗਿਆਸਪੁਰਾ ਦਾ ਦਿਹਾਂਤ

ਇਸ ਵਾਰ ਆ ਰਹੀ ਵਿਸਾਖੀ ਦੇ ਨੇੜੇ-ਤੇੜੇ ਇਹ ਲਾਂਘਾ ਖੁੱਲ੍ਹ ਸਕਦਾ ਹੈ ਪਰ ਹੁਣ ਕੋਰੋਨਾ ਦਾ ਕਹਿਰ ਪੰਜਾਬ ’ਚ ਦੇਖਣ ਨੂੰ ਮਿਲ ਰਿਹਾ ਹੈ, ਹਰ ਰੋਜ਼ ਲੋਕ ਮਰ ਰਹੇ ਹਨ ਤੇ ਸੈਂਕੜੇ ਲੋਕ ਇਸ ਤੋਂ ਪੀੜਤ ਹੋ ਚੁੱਕੇ ਹਨ। ਇਹ ਸਭ ਕੁੱਝ ਦੇਖ ਕੇ ਲੱਗਣ ਲੱਗ ਪਿਆ ਹੈ ਕਿ ਹੁਣ ਇਕ ਵਾਰ ਫਿਰ ਕੋਰੋਨਾ ਕਰਤਾਰਪੁਰ ਲਾਂਘੇ ’ਚ ਵੱਡਾ ਅੜਿੱਕਾ ਬਣ ਸਕਦਾ ਹੈ।

ਇਹ ਵੀ ਪੜ੍ਹੋ : ਮੌਸਮ ਦੇ ਬਦਲੇ ਮਿਜਾਜ਼ ਨੇ ਚਿੰਤਾ 'ਚ ਪਾਏ 'ਕਿਸਾਨ', ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਤਹਿਸ-ਨਹਿਸ

ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇ. ਗਿ. ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਫੌਰੀ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸੰਗਤ ਦਰਸ਼ਨ-ਦੀਦਾਰ ਕਰ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਰਸਤਾ ਨਾ ਖੋਲ੍ਹਣਾ ਕੇਂਦਰ ਦੀ ਸਰਕਾਰ ਵੱਲੋਂ ਮੰਦਭਾਗਾ ਹੈ।

ਨੋਟ : ਕੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਚਾਹੀਦਾ ਹੈ? ਕੁਮੈਂਟ ਬਾਕਸ 'ਚ ਲਿਖੋ ਆਪਣੀ ਰਾਏ


Babita

Content Editor

Related News