''ਆਪ'' ਕਾਂਗਰਸ ਦਾ ਗੱਠਜੋੜ ਹੋਣ ''ਤੇ ਟਕਸਾਲੀ ਦਲ ਨਹੀਂ ਬਣੇਗਾ ਹਿੱਸਾ : ਪੀਰ ਮੁਹੰਮਦ
Sunday, Mar 17, 2019 - 10:11 AM (IST)
ਚੰਡੀਗੜ੍ਹ (ਭੁੱਲਰ) - ਅਕਾਲੀ ਦਲ (ਟਕਸਾਲੀ) ਅਤੇ 'ਆਪ' ਵਿਚਾਲੇ ਮੀਟਿੰਗਾਂ ਦਾ ਦੌਰ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ। ਜੇਕਰ 'ਆਪ' ਨੇ ਕਾਂਗਰਸ ਨਾਲ ਹਿੰਦੁਸਤਾਨ ਦੇ ਕਿਸੇ ਵੀ ਸੂਬੇ 'ਚ ਗੱਠਜੋੜ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਕਿਸੇ ਵੀ ਕੀਮਤ ਤੇ 'ਆਪ' ਨਾਲ ਗੱਠਜੋੜ ਨਹੀਂ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਪੱਸ਼ਟ ਲਫ਼ਜ਼ਾਂ 'ਚ ਕਿਹਾ ਕਿ ਅੱਜ ਪੰਜਾਬ ਦਾ ਹਰ ਬੱਚਾ-ਬੱਚਾ ਜਾਣਦਾ ਹੈ ਕਿ ਕਾਂਗਰਸ ਨੇ ਸਿੱਖਾਂ ਦੇ ਸਰਬ ਉੱਚ ਧਾਰਮਿਕ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਕੇ ਢਹਿ-ਢੇਰੀ ਕੀਤਾ ਸੀ। ਇਸੇ ਹਮਲੇ ਦੇ ਕਾਰਨ ਅੱਜ ਵੀ ਸਿੱਖ ਕੌਮ 'ਚ ਕਾਂਗਰਸ ਪ੍ਰਤੀ ਭਾਰੀ ਨਫ਼ਰਤ ਦੀ ਭਾਵਨਾ ਪਾਈ ਜਾ ਰਹੀ ਹੈ।