ਆਖਿਰ ਸਰਕਾਰਾਂ ਕਿਉਂ ਭੁੱਲ ਜਾਂਦੀਆਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ (ਵੀਡੀਓ)
Thursday, Jul 26, 2018 - 07:32 PM (IST)
ਨਾਭਾ (ਰਾਹੁਲ ਖੁਰਾਣਾ)— ਦੇਸ਼ ਦੀ ਆਜ਼ਾਦੀ ਲਈ ਸੈਂਕੜੇ ਪੰਜਾਬੀ ਫੌਜੀ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਇਸੇ ਤਰ੍ਹਾਂ ਦੀ ਇਕ ਜੰਗ ਸੀ ਕਾਰਗਿਲ ਦੀ, ਜਿਸ ਦੇ ਸ਼ਹੀਦਾਂ ਨੂੰ ਹਰ ਸਾਲ 26 ਜੁਲਾਈ ਨੂੰ ਨਮਨ ਕੀਤਾ ਜਾਂਦਾ ਹੈ ਅਤੇ ਇਸ ਦਿਨ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਭੁਲਾਇਆ ਤਾਂ ਨਹੀਂ ਜਾ ਸਕਦਾ ਪਰ ਸਰਕਾਰਾਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜ਼ਰੂਰ ਬੇਮੁੱਖ ਹੋ ਰਹੀ ਹੈ। ਪੰਜਾਬ ਦੇ ਪਿੰਡ ਅਕਾਲਗੜ੍ਹ 'ਚ ਸ਼ਹੀਦ ਗੁਰਮੇਲ ਸਿੰਘ ਦੇ ਪਿਤਾ ਨੂੰ ਜਿੱਥੇ ਪੁੱਤਰ ਦੀ ਸ਼ਹੀਦੀ 'ਤੇ ਮਾਣ ਹੈ, ਉਥੇ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਦਾ ਰੋਸ ਵੀ ਹੈ। ਪਿੰਡ ਵਾਸੀਆਂ ਨੇ ਵੀ ਫੌਜੀ ਗੁਰਮੇਲ ਸਿੰਘ ਵੱਲੋਂ ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਮਹਾਨ ਦੱਸਿਆ। ਦੇਸ਼ ਲਈ ਕੁਰਬਾਨੀਆਂ ਦੇਣ ਲਈ ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਡੇ ਜੇਰੇ ਕਰਕੇ ਅੱਗੇ ਆਉਂਦੇ ਹਨ, ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਦੇ ਰਾਖਿਆਂ ਦੀ ਕੁਰਬਾਨੀ ਦਾ ਮੁੱਲ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪਾਇਆ ਜਾਵੇ, ਤਾਂ ਜੋ ਕਿਸੇ ਵੀ ਸ਼ਹੀਦ ਦਾ ਪਰਿਵਾਰ ਪੁੱਤ ਜਾਂ ਪਿਤਾ ਦੀ ਮੌਤ ਤੋਂ ਬਾਅਦ ਖੁਦ ਨੂੰ ਇਕੱਲਾ ਨਾ ਸਮਝੇ।
