ਕਰੌਲੀ ਵਾਲੇ ਬਾਬੇ ਦਾ ਦਾਅਵਾ, 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ'; ਪਰਿਵਾਰ ਨੂੰ ਕਹੀ ਇਹ ਗੱਲ (ਵੀਡੀਓ)
Sunday, Mar 26, 2023 - 01:41 AM (IST)
ਨੈਸ਼ਨਲ ਡੈਸਕ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਸਾਲ 29 ਮਈ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਤੋਂ ਤਕਰੀਬਨ 10 ਮਹੀਨੇ ਬਾਅਦ ਪਰਿਵਾਰ ਵੱਲੋਂ 19 ਮਾਰਚ ਨੂੰ ਉਸ ਦੀ ਬਰਸੀ ਮਨਾਈ ਗਈ। ਇਸ ਵਿਚਾਲੇ ਹੁਣ ਬਾਬਾ ਸੰਤੋਸ਼ ਭਦੌਰੀਆ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਉਸ ਦੀ ਆਤਮਾ ਨੂੰ ਅਜੇ ਸ਼ਾਂਤੀ ਨਹੀਂ ਮਿਲੀ।
ਇਹ ਖ਼ਬਰ ਵੀ ਪੜ੍ਹੋ - ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼
ਦਰਅਸਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਦਾ ਇਕ ਵਿਅਕਤੀ ਆਪਣੀ ਸਮੱਸਿਆ ਲੈ ਕੇ ਉੱਤਰ ਪ੍ਰਦੇਸ਼ ਦੇ ਕਰੌਲੀ ਦਰਬਾਰ ਵਿਚ ਪਹੁੰਚਿਆ ਸੀ। ਇਸ ਦੌਰਾਨ ਜਦ ਉਸ ਨੇ ਉੱਥੇ ਬਾਬਾ ਸੰਤੋਸ਼ ਭਦੋਰੀਆ ਨੂੰ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਹੈ ਤਾਂ ਬਾਬਾ ਨੇ ਉਸ ਨੂੰ ਮਰਹੂਮ ਗਾਇਕ ਦੇ ਪਰਿਵਾਰ ਦੇ ਨਾਂ ਇਕ ਸੁਨੇਹਾ ਦਿੱਤਾ। ਬਾਬਾ ਭਦੌਰੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਅਜੇ ਸ਼ਾਂਤੀ ਨਹੀਂ ਮਿਲੀ। ਉਨ੍ਹਾਂ ਉਕਤ ਵਿਅਕਤੀ ਨੂੰ ਕਿਹਾ ਕਿ ਉਹ ਸਿੱਧੂ ਦੇ ਪਰਿਵਾਰ ਨੂੰ ਸੁਨੇਹਾ ਦੇ ਦੇਵੇ ਕਿ ਉਹ ਦਰਬਾਰ ਆਉਣ, ਉਨ੍ਹਾਂ ਦਾ ਪੁੱਤਰ ਬਹੁਤ ਤਕਲੀਫ਼ ਵਿਚ ਹੈ। ਦਰਬਾਰ ਵੱਲੋਂ ਉਸ ਨੂੰ ਸ਼ਾਂਤੀ ਦਵਾਈ ਜਾਵੇਗੀ, ਇਸ ਲਈ ਇਕ ਰੁਪਈਆ ਵੀ ਨਹੀਂ ਵਸੂਲਿਆ ਜਾਵੇਗਾ। ਬਾਬਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ, ਉਸ ਦੀ ਆਤਮਾ ਕਸ਼ਟ 'ਚ ਹੈ।
ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਨੇਮ ਮਾਮਲਾ: ਰਾਹੁਲ ਗਾਂਧੀ ਦੇ ਹੱਕ 'ਚ ਦੇਸ਼ ਪੱਧਰੀ ਸੱਤਿਆਗ੍ਰਹਿ ਕਰੇਗੀ ਕਾਂਗਰਸ
ਪਰਿਵਾਰ ਵੱਲੋਂ ਕੀਤਾ ਜਾਵੇਗਾ ਵਿਚਾਰ
ਕਰੌਲੀ ਦਰਬਾਰ ਤੋਂ ਕਹੀ ਗਈ ਇਸ ਗੱਲ 'ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਮੁਕਤੀ ਵਾਲਾ ਅਜਿਹਾ ਕੁੱਝ ਨਹੀਂ ਹੈ। ਉਹ ਸਿੱਧੂ ਦੀ ਬਰਸੀ ਵੀ ਕਰ ਚੁੱਕੇ ਹਨ। ਫ਼ਿਰ ਵੀ ਜੇਕਰ ਕਿਸੇ ਧਰਮ ਦਾ ਮਹਾਤਮਾ ਇਹ ਗੱਲ ਕਰਦਾ ਹੈ ਤਾਂ ਪਰਿਵਾਰ ਇਸ ਬਾਰੇ ਜ਼ਰੂਰ ਵਿਚਾਰ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।