Punjab: ਇੰਗਲੈਂਡ ਦੀ ਧਰਤੀ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤਰ, ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
Sunday, Mar 16, 2025 - 01:12 PM (IST)

ਨਡਾਲਾ (ਸ਼ਰਮਾ)-ਤਕਰੀਬਨ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਦੀ ਭਾਲ ’ਚ ਇੰਗਲੈਂਡ ਗਏ ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਦੇ 23 ਸਾਲਾ ਨੌਜਵਾਨ ਹਰਮਨਜੋਤ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ਦੇ ਹਸਪਤਾਲ ਵਿਖੇ ਮੌਤ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਲੱਖਣ ਕੇ ਪੱਡਾ ਦੇ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦੱਸਿਆ ਕਿ ਹਰਮਨਜੋਤ ਸਿੰਘ ਬਰੈਡਫੋਰਡ ਸ਼ਹਿਰ ਵਿਖੇ ਰਹਿੰਦਾ ਸੀ ਅਤੇ ਉਥੇ ਹੀ ਆਪਣੇ ਮਾਲਕ ਕੋਲ ਕੰਮ ਕਰਦਾ ਸੀ। ਇਸ ਦੌਰਾਨ ਸ਼ੱਕੀ ਹਾਲਾਤ ’ਚ ਮਿਲੇ ਹਰਮਨਜੋਤ ਸਿੰਘ ਨੂੰ ਉਸ ਦੇ ਦੋਸਤਾਂ ਨੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ
ਉਨ੍ਹਾਂ ਕਿਹਾ ਕਿ ਬੀਤੀ 27 ਫਰਵਰੀ ਨੂੰ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਅਤੇ ਸ਼ਨੀਵਾਰ ਸਥਾਨਕ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 4800 ਪੌਂਡ ਖ਼ਰਚ ਕੇ, ਐੱਨ. ਆਰ. ਆਈ. ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਉਸ ਦੀ ਮ੍ਰਿਤਕ ਦੇਹ ਰਾਜਾਸਾਂਸੀ ਦੇ ਏਅਰਪੋਰਟ ਪੁੱਜੀ। ਇਸ ਦੌਰਾਨ ਖ਼ੁਦ ਮੰਤਰੀ ਕੁਲਦੀਪ ਧਾਲੀਵਾਲ ਮ੍ਰਿਤਕ ਦੇਹ ਨੂੰ ਰਿਸੀਵ ਕਰਨ ਪੁੱਜੇ ਅਤੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ। ਉਪਰੰਤ ਬਾਅਦ ਦੁਪਿਹਰ ਪਿੰਡ ਲੱਖਣ ਕੇ ਪੱਡਾ ਦੇ ਸ਼ਮਸ਼ਾਨਘਾਟ ਵਿਖੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਵੱਡਾ ਐਨਕਾਊਂਟਰ, ਬਦਮਾਸ਼ਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਅੰਤਿਮ ਸਸਕਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਮਾਸਟਰ ਕੇਵਲ ਸਿੰਘ ਪੱਡਾ, ਸ਼ਰਨਜੀਤ ਸਿੰਘ ਪੱਡਾ, ਜਸਵੰਤ ਵਿਰਲੀ, ਬਲਦੇਵ ਸਿੰਘ ਪੱਡਾ, ਮਾਸਟਰ ਛਿੰਦਾ ਸਿੰਘ, ਡਾ. ਜਸਬੀਰ ਸਿੰਘ ਬੀਰ, ਮਹਿੰਦਰ ਸਿੰਘ ਪੱਡਾ, ਗੁਰਪ੍ਰੀਤ ਸਿੰਘ ਪੱਡਾ, ਬਾਬਾ ਗੁਰਦੇਵ ਸਿੰਘ ਕੜਿਆਂਵਾਲੇ, ਸੰਜੀਵ ਕੁਮਾਰ, ਰਕੇਸ਼ ਕੁਮਾਰ, ਅਮਿਤ ਕੁਮਾਰ, ਗੁਰਦਿਆਲ ਸਿੰਘ, ਮਨਿੰਦਰ ਸਿੰਘ ਰਾਮਪਾਲ ਕਾਲੀਆ, ਹਰਜੀਤ ਸਿੰਘ, ਗੁਰਨਾਮ ਸਿੰਘ, ਬਾਬਾ ਕੁਲਵਿੰਦਰ ਸਿੰਘ, ਸਰਬਜੀਤ ਡਡਿਆਲਾ ਤੇ ਕਿਰਤੀ ਕਿਸਾਨ ਯੂਨੀਅਨ ਤੋਂ ਬਲਵਿੰਦਰ ਸਿੰਘ ਭੁੱਲਰ, ਕਰਮ ਸਿੰਘ ,ਤਰਸੇਮ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਫਿਰ ਪਰਿਵਾਰ ਸਾਹਮਣੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e