ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ

Thursday, Jul 09, 2020 - 08:48 PM (IST)

ਕਲਯੁਗੀ ਨੂੰਹ ਦੀ ਖ਼ੌਫਨਾਕ ਹਰਕਤ, ਭੈਣ ਤੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਸਹੁਰੇ ਦਾ ਕਤਲ

ਫਗਵਾੜਾ (ਹਰਜੋਤ)— ਬਾਬਾ ਗਧੀਆ ਇਲਾਕੇ ਨਜ਼ਦੀਕ ਪੈਂਦੇ ਮੁਹੱਲਾ ਰਣਜੀਤ ਨਗਰ ਵਿਖੇ ਇਕ ਪ੍ਰਵਾਸੀ ਭਾਰਤੀ 65 ਸਾਲਾ ਬਜ਼ੁਰਗ ਦੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਕਤਲ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਮ੍ਰਿਤਕ ਦੀ ਕਲਯੁੱਗੀ ਨੂੰਹ, ਉਸ ਦੀ ਭੈਣ ਅਤੇ ਇਕ ਦੋਸਤ ਵੱਲੋਂ ਸਾਜਿਸ਼ ਨਾਲ ਕਤਲ ਕਰਨ ਦਾ ਪਰਦਾਫ਼ਾਸ਼ ਕੀਤਾ ਹੈ। ਡੀ. ਐੱਸ. ਪੀ. ਪਰਮਜੀਤ ਸਿੰਘ ਅਤੇ ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਹੰਸਰਾਜ ਬਸਰਾ ਪੁੱਤਰ ਧੰਨਾ ਰਾਮ ਇੰਗਲੈਂਡ 'ਚੋਂ ਰਹਿ ਕੇ ਕਰੀਬ 3 ਸਾਲ ਪਹਿਲਾਂ ਭਾਰਤ ਆਇਆ ਗਿਆ ਸੀ। ਉਸ ਨੇ ਕੁਝ ਸਮਾਂ ਪਹਿਲਾਂ ਇਕ ਪਲਾਟ ਵੇਚਿਆ ਸੀ ਅਤੇ ਇਕ ਪਲਾਟ ਹੋਰ ਖਰੀਦਿਆ ਵੀ ਸੀ, ਜਿਸ ਦੀ ਰਾਸ਼ੀ 8 ਲੱਖ ਰੁਪਏ ਉਸ ਕੋਲ ਬਚਦੀ ਸੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', ਪੀੜਤਾਂ ਦਾ ਅੰਕੜਾ ਪੁੱਜਾ 1000 ਦੇ ਪਾਰ

ਇੰਝ ਦਿੱਤਾ ਭਿਆਨਕ ਵਾਰਦਾਤ ਨੂੰ ਅੰਜਾਮ
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਬੀਮਾਰ ਸੀ ਅਤੇ ਜੀ. ਬੀ. ਹਸਪਤਾਲ 'ਚ ਦਾਖ਼ਲ ਸੀ। ਇਸ ਦੌਰਾਨ ਉਸ ਦਾ ਇਕ ਪੁੱਤਰ ਅਮਨਦੀਪ ਦਿਨ ਸਮੇਂ ਉਸ ਕੋਲ ਸੀ ਅਤੇ ਕਮਲਦੀਪ ਰਾਤ ਸਮੇਂ ਆਪਣੀ ਮਾਤਾ ਦੀ ਦੇਖਭਾਲ ਕਰ ਰਿਹਾ ਸੀ ਅਤੇ ਮ੍ਰਿਤਕ ਵੀ ਪੈਰਾਲਾਇਸਿਸ ਤੋਂ ਪੀੜ੍ਹਤ ਸੀ। ਅਮਨਦੀਪ ਅਤੇ ਕਮਲਦੀਪ ਸਿੰਘ ਦੋਵੇਂ ਘਰ 'ਚ ਵੱਖ ਰਹਿੰਦੇ ਹਨ। ਕਮਲੇਸ਼ ਦੀ ਅਕਸਰ ਆਪਣੇ ਸਹੁਰੇ ਨਾਲ ਲੜਾਈ ਰਹਿੰਦੀ ਸੀ ਅਤੇ ਉਸ ਦਾ ਪੁੱਤਰ ਕਮਲਦੀਪ ਹੀ ਉਨ੍ਹਾਂ ਨੂੰ ਰੋਟੀ ਦਿੰਦਾ ਸੀ। ਪਲਾਟ ਵੇਚਣ ਤੋਂ ਬਾਅਦ ਜਦੋਂ ਕਮਲੇਸ਼ ਨੂੰ ਪੈਸਿਆਂ ਦੀ ਭਿਣਕ ਪਈ ਤਾਂ ਉਸ ਨੇ ਆਪਣੀ ਭੈਣ ਸੁਦੇਸ਼ ਅਤੇ ਇਕ ਪੁਰਾਣੇ ਦੋਸਤ ਜਸਵੀਰ ਸਿੰਘ ਨਾਲ ਸਾਰੇ ਮਾਮਲੇ ਦੀ ਸਾਜਿਸ਼ ਤਿਆਰ ਕਰ ਲਈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ

PunjabKesari

ਜਦੋਂ 7 ਜੁਲਾਈ ਨੂੰ ਕਮਲਦੀਪ ਨੇ ਹਸਪਤਾਲ ਤੋਂ ਘਰ ਆ ਕੇ ਵੇਖਿਆ ਤਾਂ ਉਸ ਦੇ ਪਿਤਾ ਦਾ ਕਤਲ ਹੋਇਆ ਪਿਆ ਸੀ। ਪੁਲਸ ਵੱਲੋਂ ਕੀਤੀ ਜਾਂਚ 'ਚ ਸਾਹਮਣੇ ਆਇਆ ਕਿ ਅਮਨਦੀਪ ਦੀ ਪਤਨੀ ਕਮਲੇਸ਼ ਨੇ ਤੜਕਸਾਰ ਦਰਵਾਜ਼ਾ ਖੋਲ੍ਹ ਕੇ ਜਸਵੀਰ ਨੂੰ ਅੰਦਰ ਵਾੜਿਆ, ਜਿਸ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਹੁਰੇ ਹੰਸਰਾਜ ਬਸਰਾ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਾਸ਼ੀ, ਮੁੰਦਰੀ, ਮੋਬਾਈਲ ਫੋਨ ਅਤੇ ਘਟਨਾ 'ਚ ਵਰਤਿਆ ਹਥਿਆਰ ਲੈ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ

ਪੁਲਸ ਜਾਂਚ 'ਚ ਖੁੱਲ੍ਹਿਆ ਕਤਲ ਦਾ ਰਾਜ਼
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਤਿੰਨੋਂ ਮੁਲਜ਼ਮਾਂ ਦਾ ਅਜਿਹਾ ਕੰਮ ਕਰਨ ਦਾ ਕਾਰਨ ਆਰਥਿਕ ਹਾਲਤ ਮੰਦੀ ਹੈ, ਜਿਸ ਕਾਰਨ ਉਨ੍ਹਾਂ ਮ੍ਰਿਤਕ ਦੇ ਪੈਸੇ ਹੜੱਪਣ ਲਈ ਇਹ ਯੋਜਨਾ ਬਣਾਈ ਸੀ ਜਦਕਿ ਕਮਲੇਸ਼ ਦੇ ਪਤੀ ਅਮਨਦੀਪ ਦੀ ਇਸ 'ਚ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨੂੰਹ ਕਮਲੇਸ਼ ਪਤਨੀ ਅਮਨਦੀਪ ਵਾਸੀ ਰਣਜੀਤ ਨਗਰ ਅਤੇ ਉਸ ਦੀ ਭੈਣ ਸੁਦੇਸ਼ ਪਤਨੀ ਸੁਖਵਿੰਦਰ ਸਿੰਘ ਵਾਸੀ ਚੂਹੜਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਜਸਵੀਰ ਸਿੰਘ ਉਰਫ਼ ਨੈਹਟਾ ਪੁੱਤਰ ਅਵਤਾਰ ਸਿੰਘ ਵਾਸੀ ਮੂਸਾਪੁਰ ਅਜੇ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਕਤਲ ਕਰਨ ਦਾ ਕਾਰਨ ਸਿਰਫ਼ ਪੈਸਿਆਂ ਦੀ ਲੁੱਟ ਕਰਨ ਦੀ ਨੀਅਤ ਹੀ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਜਸਵੀਰ ਸਿੰਘ ਕੋਲੋਂ ਅਜੇ ਹਥਿਆਰ, ਪੈਸੇ ਅਤੇ ਬਾਕੀ ਬਰਾਮਦਗੀ ਕਰਨੀ ਬਾਕੀ ਹੈ। ਪੁਲਸ ਨੇ ਇਸ ਸਬੰਧ 'ਚ ਕਮਲਦੀਪ ਦੇ ਬਿਆਨਾਂ 'ਤੇ ਧਾਰਾ 460 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਸੀ ਜਿਸ 'ਚ ਅੱਜ ਧਾਰਾ 34, 120-ਬੀ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਸ਼ਗਨ ਦਾ ਇੰਤਜ਼ਾਰ ਕਰ ਰਹੀਆਂ ਨੇ ਜਲੰਧਰ ਜ਼ਿਲ੍ਹੇ ਦੀਆਂ 2074 ਲਾੜੀਆਂ


author

shivani attri

Content Editor

Related News