ਬੈਂਕਾਂ,ਫਾਇਨਾਂਸਰਾਂ ਤੇ ਪੈਟਰੋਲ ਪੰਪ ਮਾਲਕਾਂ ਨੂੰ ਕਪੂਰਥਲਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਨਵੇਂ ਹੁਕਮ

Monday, Jun 12, 2023 - 03:53 PM (IST)

ਬੈਂਕਾਂ,ਫਾਇਨਾਂਸਰਾਂ ਤੇ ਪੈਟਰੋਲ ਪੰਪ ਮਾਲਕਾਂ ਨੂੰ ਕਪੂਰਥਲਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਨਵੇਂ ਹੁਕਮ

ਕਪੂਰਥਲਾ- ਕਪੂਰਥਲਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਥੇ ਬੈਂਕਾਂ, ਫਾਇਨਾਂਸਰਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਸੁਰੱਖਿਅਤ ਗਾਰਡ ਅਤੇ ਸੀ. ਸੀ. ਟੀ. ਵੀ. ਕੈਮਰਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਕੈਪਟਨ ਕਰਨੈਲ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਸਰਕਾਰੀ/ਅਰਧ ਸਰਕਾਰੀ ਬੈਂਕ/ਪ੍ਰਾਈਵੇਟ ਬੈਂਕ/ਏ. ਟੀ. ਐੱਮਜ਼, ਮਨੀਚੇਂਜਰ ਅਤੇ ਫਾਈਨਾਂਸਰ ਅਤੇ ਪੈਟਰੋਲ ਪੰਪਾਂ ਦੇ ਮਾਲਕ ਆਪਣੇ-ਆਪਣੇ ਅਦਾਰੇ ਵਿਚ 24 ਘੰਟੇ ਸੁਰੱਖਿਆ ਗਾਰਡ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਨੂੰ ਯਕੀਨੀ ਬਣਾਉਣ। ਇਨ੍ਹਾਂ ਕੈਮਰਿਆਂ ਅੰਦਰ ਘੱਟੋਂ ਘੱਟ 1 ਮਹੀਨੇ ਦੀ ਰਿਕਾਰਡਿੰਗ ਦੀ ਸਮਰੱਥਾ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ- ਜਲੰਧਰ ਵਿਖੇ ਵੰਡਰਲੈਂਡ 'ਚ ਵਾਪਰਿਆ ਵੱਡਾ ਹਾਦਸਾ, 12 ਸਾਲਾ ਕੁੜੀ ਦੀ ਹੋਈ ਮੌਤ, ਮਚੀ ਹਫ਼ੜਾ-ਦਫ਼ੜੀ

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਰਕਾਰੀ/ਅਰਧ ਸਰਕਾਰੀ ਬੈਂਕਾਂ/ਪ੍ਰਾਈਵੇਟ ਬੈਂਕਾਂ/ਏ. ਟੀ. ਐੱਮਜ਼ ਅਤੇ ਪੈਟਰੋਲ ਪੰਪਾਂ ਵਿਚ ਲੁੱਟਖੋਹ ਦੀਆਂ ਵਾਰਦਾਤਾਂ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਕਿਸੇ ਸਮੇਂ ਵੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਜਿਸ 'ਤੇ ਫੋਰੀ ਕਾਰਵਾਈ ਕਰਨ ਦੀ ਲੋੜ ਹੈ। ਇਹ ਹੁਕਮ 4 ਅਗਸਤ ਤੱਕ ਲਾਗੂ ਰਹਿਣਗੇ। 

ਇਹ ਵੀ ਪੜ੍ਹੋ- ASI ਵੱਲੋਂ 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਵਿਖਾਇਆ ਅਸਲੀ ਰੰਗ, ਪਤੀ ਨੂੰ ਬੁਲਾ ਚਾੜ੍ਹਿਆ ਹੈਰਾਨੀਜਨਕ ਚੰਨ੍ਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News