ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ''ਚ ਮੌਤ
Friday, Nov 13, 2020 - 05:35 PM (IST)
ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਨਡਾਲਾ 'ਚ ਇਕ ਪਰਿਵਾਰ ਦੀਆਂ ਦੀਵਾਲੀ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਵਿਦੇਸ਼ੀ ਧਰਤੀ ਤੋਂ ਪਰਿਵਾਰ ਨੂੰ ਇਕ ਮਨਹੂਸ ਖ਼ਬਰ ਮਿਲੀ। ਦਰਅਸਲ ਰੋਜ਼ੀ-ਰੋਟੀ ਦੀ ਖਾਤਿਰ ਅਤੇ ਆਪਣੇ ਚੰਗੇ ਭਵਿੱਖ ਲਈ ਕਰੀਬ 8 ਸਾਲ ਪਹਿਲਾਂ ਨਡਾਲਾ (ਕਪੂਰਥਲਾ) ਤੋਂ ਅਮਰੀਕਾ ਗਏ 28 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।
ਇਹ ਵੀ ਪੜ੍ਹੋ: ਦਸੂਹਾ 'ਚ ਖ਼ੌਫ਼ਨਾਕ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਕੇ ਜ਼ਮੀਨ 'ਚ ਦੱਬੀ ਲਾਸ਼
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਲੀਆ ਉਰਫ਼ ਗੋਪੀ ਵਜੋ ਹੋਈ ਹੈ, ਜੋਕਿ ਫਰਿਜਨੋਂ (ਕੈਲੀਫੋਰਨੀਆਂ) 'ਚ ਰਹਿੰਦਾ ਸੀ। ਗੁਰਪ੍ਰੀਤ ਸਿੰਘ ਵਾਲੀਆ ਉਰਫ਼ ਗੋਪੀ ਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਵਾਲੀਆਂ ਦੀ ਮੌਤ ਦੀ ਖ਼ਬਰ ਨਾਲ ਨਡਾਲਾ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: ਲਗਜ਼ਰੀ ਕਾਰਾਂ ਦੇ ਸ਼ੌਕੀਨ ਡਰੱਗ ਸਮਗੱਲਰ ਗੁਰਦੀਪ ਰਾਣੋ ਦੇ ਜਲੰਧਰ ਨਾਲ ਵੀ ਹੋ ਸਕਦੇ ਨੇ ਸੰਬੰਧ
ਇਸ ਸੰਬਧ 'ਚ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਲ 1991 'ਚ ਜੰਮੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਉਸ ਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਫਾਈਲ ਕੀਤਾ ਅਤੇ ਕੇਸ ਪਾਸ ਵੀ ਹੋ ਗਿਆ ਸੀ ਪਰ ਅਜੇ ਤੱਕ ਪੱਕੇ ਕਾਗਜ਼ ਨਹੀਂ ਮਿਲੇ ਸਨ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ
ਇਸੇ ਦੌਰਾਨ ਕਰੀਬ ਤਿੰਨ ਦਿਨ ਪਹਿਲਾ ਗੁਰਪ੍ਰੀਤ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਹੋਣ ਉਪਰੰਤ ਉਸ ਨੂੰ ਇਲਾਜ ਲਈ ਕਮਿਉਨਿਟੀ ਰਿਜ਼ਨਲ ਮੈਡੀਕਲ ਸੈਂਟਰ ਫਰਿਜਨੋਂ (ਕੈਲੀਫੋਰਨੀਆਂ) 'ਚ ਭਰਤੀ ਕਰਾਇਆ ਗਿਆ ਸੀ ਪਰ ਬਦਕਿਸਮਤੀ ਨਾਲ ਉਸ ਦੀ ਭਾਰਤੀ ਸਮੇਂ ਮੁਤਾਬਕ ਸਵੇਰੇ 4:00 ਵਜੇ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਨੇ ਫਿਰ ਫੜੀ ਤੇਜ਼ੀ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ