ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 38 ਨਵੇਂ ਕੇਸ ਆਏ ਪਾਜ਼ੇਟਿਵ, 2 ਦੀ ਮੌਤ
Sunday, Aug 30, 2020 - 01:11 AM (IST)
ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਵਾਇਰਸ ਦੇ ਸ਼ੁਰੂਆਤੀ ਦੌਰ ’ਚ ਜਿਸ ਤਰ੍ਹਾਂ ਦੀ ਸਖਤੀ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਿਹਤ ਵਿਭਾਗ ਅਤੇ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਦਿਖਾਈ ਸੀ, ਉਹ ਇਨ੍ਹਾਂ ਦਿਨਾਂ ’ਚ ਕਿਧਰੇ ਨਜ਼ਰ ਨਹੀਂ ਆ ਰਹੀ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ’ਤੇ ਜ਼ਿਲੇ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਰੂਪ ਨਾਲ ਕਰਫਿਊ ਅਤੇ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸ਼ਾਮ 6.30 ਵਜੇ ਤੋਂ ਬਾਅਦ ਸਵੇਰੇ 5 ਵਜੇ ਤੱਕ ਕਰਫਿਊ ਤਾਂ ਲਾਇਆ ਗਿਆ ਹੈ ਪਰ ਉਹ ਵੀ ਸਿਰਫ ਖਾਨਾਪੂਰਤੀ ਤੱਕ ਸੀਮਤ ਰਹਿ ਗਿਆ ਹੈ। ਕਰਫਿਊ ਦੌਰਾਨ ਵੀ ਸ਼ਰੇਆਮ ਲੋਕ ਉਲੰਘਣਾ ਕਰ ਕੇ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਇਸ ਦੀ ਅਣਦੇਖੀ ਕਾਰਣ ਇਨ੍ਹੀਂ ਦਿਨੀ ਕੋਰੋਨਾ ਪੀਡ਼ਤ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਵੀ ਅੰਕਡ਼ਾ ਵੱਧਦਾ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਨਾ ਤਾਂ ਸਥਾਨਕ ਪ੍ਰਸ਼ਾਸਨ ਗੰਭੀਰ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਲੋਕ ਇਸ ਪ੍ਰਤੀ ਗੰਭੀਰ ਹਨ। ਸ਼ਨੀਵਾਰ ਨੂੰ ਕਪੂਰਥਲਾ ’ਚ ਕੋਰੋਨਾ ਪੀਡ਼ਤ 2 ਲੋਕਾਂ ਦੀ ਮੌਤ ਹੋ ਜਾਣ ਨਾਲ ਅੰਕਡ਼ਾ 43 ਤੱਕ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਕੋਰੋਨਾ ਕਾਰਣ ਹੋਈ 2 ਲੋਕਾਂ ਦੀ ਮੌਤ ’ਚ ਇਕ ਬੇਗੋਵਾਲ ਵਾਸੀ 63 ਸਾਲਾ ਪੁਰਸ਼ ਸ਼ਾਮਲ ਹੈ, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜਲੰਧਰ ਦੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ ਅਤੇ ਸ਼ੂਗਰ ਆਦਿ ਬੀਮਾਰੀਆਂ ਨਾਲ ਪੀੜਤ ਸੀ। ਇਸੇ ਤਰ੍ਹਾਂ ਕਪੂਰਥਲਾ ਦੇ ਮੁਹੱਲਾ ਅਮਰ ਨਗਰ ਵਾਸੀ 58 ਸਾਲਾ ਪੁਰਸ਼, ਜੋ ਕਿ ਬੀਤੇ ਦਿਨੀ ਪਾਜ਼ੇਟਿਵ ਪਾਇਆ ਗਿਆ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ਨੀਵਾਰ ਨੂੰ ਜ਼ਿਲੇ ’ਚ 38 ਲੋਕ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ’ਚੋਂ 15 ਕਪੂਰਥਲਾ, 9 ਭੁਲੱਥ ਤੋਂ, 1 ਬੇਗੋਵਾਲ ਤੋਂ, 2 ਕਾਲਾ ਸੰਘਿਆਂ ਤੋਂ, ਫੱਤੂਢੀਂਗਾ ਤੋਂ 1, ਸੁਲਤਾਨਪੁਰ ਲੋਧੀ ਤੋਂ 2 ਸਬੰਧਤ ਹਨ। ਜਦਕਿ 8 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ। ਕਪੂਰਥਲਾ ਅਤੇ ਆਸ-ਪਾਸ ਤੋਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 55 ਸਾਲਾ ਔਰਤ ਮੁਹੱਲਾ ਸ਼ੇਰਗਡ਼੍ਹ, 31 ਸਾਲਾ ਪੁਰਸ਼ ਕਸਾਬਾਂ ਬਾਜ਼ਾਰ, 24 ਸਾਲਾ ਪੁਰਸ਼ ਔਜਲਾ ਫਾਟਕ, 49 ਸਾਲਾ ਔਰਤ ਔਜਲਾ ਫਾਟਕ, 45 ਸਾਲਾ ਪੁਰਸ਼ ਭਾਣੋ ਲੰਗਾ ਕਪੂਰਥਲਾ, 62 ਸਾਲਾ ਪੁਰਸ਼ ਭਾਣੋ ਲੰਗਾ ਕਪੂਰਥਲਾ, 37 ਸਾਲਾ ਔਰਤ ਪਿੰਡ ਟਾਂਡੀ ਕਪੂਰਥਲਾ, 17 ਸਾਲਾ ਨੌਜਵਾਨ ਪਿੰਡ ਖੱਸਣ ਕਪੂਰਥਲਾ, 51 ਸਾਲਾ ਔਰਤ ਫੱਤੂਢੀਂਗਾ, 34 ਸਾਲਾ ਔਰਤ ਸ਼ੇਖੂਪੁਰ, 20 ਸਾਲਾ ਲਡ਼ਕੀ ਅਮਰ ਨਗਰ, 50 ਸਾਲਾ ਔਰਤ ਭੁਲਾਣਾ, 43 ਸਾਲਾ ਪੁਰਸ਼ ਅਜੀਤ ਨਗਰ, 56 ਸਾਲਾ ਪੁਰਸ਼ ਮੋਤੀ ਬਾਗ, 40 ਸਾਲਾ ਔਰਤ ਸੀ. ਐੱਚ. ਕਪੂਰਥਲਾ, 65 ਸਾਲਾ ਔਰਤ ਮੁਹੱਲਾ ਮਲਕਾਨਾ, 28 ਸਾਲਾ ਔਰਤ ਐਕਸਿਸ ਬੈਂਕ ਕਪੂਰਥਲਾ, 22 ਸਾਲਾ ਨੌਜਵਾਨ ਐਕਸਿਸ ਬੈਂਕ ਕਪੂਰਥਲਾ, 27 ਸਾਲਾ ਪੁਰਸ਼ ਐਕਸਿਸ ਬੈਂਕ ਕਪੂਰਥਲਾ, 33 ਸਾਲਾ ਪੁਰਸ਼ ਸ਼ੇਖੂਪੁਰ, 33 ਸਾਲਾ ਪੁਰਸ਼ ਮੁਹੱਲਾ ਮੋਰੀ ਸੁਲਤਾਨਪੁਰ ਲੋਧੀ, 34 ਸਾਲਾ ਪੁਰਸ਼ ਅਰੋਡ਼ਾ ਰਸਤਾ ਸੁਲਤਾਨਪੁਰ, 34 ਸਾਲਾ ਪੁਰਸ਼ ਐਕਸਿਸ ਬੈਂਕ ਬੇਗੋਵਾਲ, 26 ਸਾਲਾ ਪੁਰਸ਼ ਐਕਸਿਸ ਬੈਂਕ ਬੇਗੋਵਾਲ, 34 ਸਾਲਾ ਪੁਰਸ਼ ਐਕਸਿਸ ਬੈਂਕ ਬੇਗੋਵਾਲ, 40 ਸਾਲਾ ਪੁਰਸ਼ ਐਕਸਿਸ ਬੈਂਕ ਬੇਗੋਵਾਲ, 22 ਸਾਲਾ ਪੁਰਸ਼ ਐਕਸਿਸ ਬੈਂਕ ਬੇਗੋਵਾਲ, 38 ਸਾਲਾ ਔਰਤ ਬੀ. ਪੀ. ਈ. ਓ. ਦਫਤਰ ਭੁਲੱਥ, 63 ਸਾਲਾ ਔਰਤ ਮਕਸੂਦਪੁਰ, 50 ਸਾਲਾ ਪੁਰਸ਼ ਬੇਗੋਵਾਲ ਨਾਲ ਸਬੰਧਤ ਹਨ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਜ਼ਿਲਾ ਐਪੀਡਿਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ਨਾਲ ਸਬੰਧਤ 363 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚ ਪਾਂਛਟਾ ਤੋਂ 83, ਫਗਵਾਡ਼ਾ ਤੋਂ 38, ਕਾਲਾ ਸੰਘਿਆਂ ਤੋਂ 65, ਭੁਲੱਥ ਤੋਂ 5, ਢਿੱਲਵਾਂ ਤੋਂ 24, ਟਿੱਬਾ ਤੋਂ 33, ਫੱਤੂਢੀਂਗਾ ਤੋਂ 20, ਕਪੂਰਥਲਾ ਤੋਂ 55 ਅਤੇ ਸੁਲਤਾਨਪੁਰ ਲੋਧੀ ਤੋਂ 40 ਲੋਕਾਂ ਦੀ ਸੈਂਪਲਿੰਗ ਕੀਤੀ ਗਈ।