ਸ੍ਰੀ ਸਹਿਜ ਪਾਠਾਂ ਦੀ ਸੰਪੂਰਨਤਾ ਦੇ ਭੋਗ ਸਟੇਟ ਗੁਰਦੁਆਰਾ ਵਿਖੇ ਪਾਏ ਜਾਣਗੇ : ਵਾਲੀਆ, ਭਾਟੀਆ

04/20/2019 4:37:05 AM

ਕਪੂਰਥਲਾ (ਗੁਰਵਿੰਦਰ ਕੌਰ)-ਸ਼ਬਦ ਗੁਰੂ ਪ੍ਰਚਾਰ ਸਭਾ ਵੱਲੋਂ ਜੋ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠਾਂ ਦੀ ਲਹਿਰ ਆਰੰਭ ਕੀਤੀ ਗਈ ਹੈ, ਉਸਦੇ ਸਬੰਧ ’ਚ ਜਿਨ੍ਹਾਂ ਸੰਗਤਾਂ ਨੇ ਅਕਤੂਬਰ 2018 ’ਚ ਸ੍ਰੀ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਕੀਤੇ ਸਨ, ਉਨ੍ਹਾਂ ਦੀ ਸੰਪੂਰਨਤਾ ਦੇ ਭੋਗ ਸਟੇਟ ਗੁਰਦੁਆਰਾ ਸਾਹਿਬ ’ਚ 21 ਅਪ੍ਰੈਲ ਸਵੇਰੇ 9 ਵਜੇ ਪਾਏ ਜਾਣਗੇ। ਇਸ ਸਬੰਧੀ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਤੇ ਜਨਰਲ ਸਕੱਤਰ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਭੋਗ ਉਪਰੰਤ ਵੱਡੀ ਗਿਣਤੀ ’ਚ ਸੰਗਤਾਂ ਨੇ ਦੁਬਾਰਾ ਸ੍ਰੀ ਸਹਿਜ ਪਾਠ ਆਰੰਭ ਕਰਵਾਇਆ, ਜਿਸਦੇ ਭੋਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 3 ਨਵੰਬਰ 2019 ਨੂੰ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ’ਤੇ ਸੱਦੇ ’ਤੇ ਪੰਜ ਹਜ਼ਾਰ ਤੋਂ ਵੱਧ ਸੰਗਤ ਭੋਗ ਪਾਵੇਗੀ ਤੇ ਗੁਰਮਤਿ ਸਮਾਗਮ ਹੋਣਗੇ। ਇਸ ਮੌਕੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ, ਆਤਮਜੀਤ ਸਿੰਘ ਵਾਲੀਆ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਬਬਲੂ, ਵਰਿਆਮ ਸਿੰਘ ਕਪੂਰ, ਸੁਖਵਿੰਦਰ ਮੋਹਨ ਤੇ ਹੋਰ ਹਾਜ਼ਰ ਸਨ।

Related News