ਪ੍ਰਾਇਮਰੀ ਅਧਿਆਪਕਾਂ ਨੂੰ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ

Sunday, Mar 31, 2019 - 04:48 AM (IST)

ਪ੍ਰਾਇਮਰੀ ਅਧਿਆਪਕਾਂ ਨੂੰ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ
ਕਪੂਰਥਲਾ (ਧੀਰ)-ਅਧਿਆਪਕ ਸੰਘਰਸ਼ ਕਮੇਟੀ ਦੀ ਹੰਗਾਮੀ ਮੀਟਿੰਗ ਅੱਜ ਆਤਮਾ ਸਿੰਘ ਪਾਰਕ ਵਿਖੇ ਸਾਥੀ ਅਸ਼ਵਨੀ ਟਿੱਬਾ, ਰਵੀ ਵਾਹੀ, ਮਨਜਿੰਦਰ ਸਿੰਘ, ਰਾਜ ਸਿੰਘ ਤੇ ਵੀਨੂੰ ਸੇਖਡ਼ੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਅਸ਼ਵਨੀ ਟਿੱਬਾ ਨੇ ਕਿਹਾ ਕਿ ਵਿੱਤੀ ਸਾਲ 2018-19 ਖਤਮ ਹੋ ਗਿਆ ਹੈ ਪਰ ਅਜੇ ਤੱਕ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਜਾਰੀ ਨਹੀ ਹੋ ਸਕਿਆ, ਜਿਸ ਕਾਰਨ ਅਧਿਆਪਕਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਇਸ ਮੌਕੇ ਰਵੀ ਵਾਹੀ ਨੇ ਕਿਹਾ ਕਿ ਫਰਵਰੀ ਮਹੀਨੇ ਦੀ ਤਨਖਾਹ ’ਤੇ 7 ਫੀਸਦੀ ਡੀ. ਏ. ਜੋਡ਼ ਕੇ ਅਧਿਆਪਕਾਂ ਨੇ ਆਮਦਨ ਕਰ ਦੇ ਫਾਰਮ ਭਰ ਕੇ ਵਿਭਾਗ ਨੂੰ ਦਿੱਤੇ ਹਨ ਜੇਕਰ ਇਸ ਮਹੀਨੇ ਤਨਖਾਹ ਨਹੀ ਨਿਕਲਦੀ ਤਾਂ ਅਗਲੇ ਵਿੱਤੀ ਵਰ੍ਹੇ ’ਚ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਥੀ ਮਨਜਿੰਦਰ ਤੇ ਰਛਪਾਲ ਸਿੰਘ ਨੇ ਕਿਹਾ ਕਿ ਜੀ.ਪੀ.ਐੱਫ. ਦੇ ਐਡਵਾਂਸ ’ਚ 15 ਅਕਤੂਬਰ ਤੱਕ ਕਲੀਅਰ ਕੀਤੇ ਹਨ ਜਦਕਿ ਇਸ ਤੋਂ ਬਾਅਦ ਬਿੱਲ ਖਜ਼ਾਨਾ ਦਫਤਰਾਂ ’ਚ ਲਵਾਰਸ ਪਏ ਹਨ। ਵੀਨੂੰ ਸੇਖਡ਼ੀ ਨੇ ਕਿਹਾ ਕਿ 30-31 ਮਾਰਚ ਨੂੰ ਸਰਕਾਰ ਦੇ ਖਜ਼ਾਨਿਆਂ ਤੇ ਬੈਂਕਾਂ ’ਚ ਛੁੱਟੀ ਰੱਦ ਕਰ ਦਿੱਤੀ ਹੈ ਪਰ ਇਸ ਦਾ ਫਾਇਦਾ ਤਾਂ ਹੀ ਹੋ ਸਕਦਾ ਹੈ ਜੇਕਰ ਤਨਖਾਹਾਂ ਲਈ ਬਜਟ ਜਾਰੀ ਕੀਤਾ ਗਿਆ ਹੋਵੇ। ਇਸ ਮੌਕੇ ਨਵਜੀਤ ਸਿੰਘ ਜੌਲੀ, ਸੁਖਚੈਨ ਸਿੰਘ, ਬਲਜੀਤ ਸਿੰਘ ਟਿੱਬਾ, ਅਪਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਜਗਜੀਤ ਸਿੰਘ, ਮੁਖਤਿਆਰ ਲਾਲ, ਇੰਦਰਜੀਤ ਸਿੰਘ, ਗੁਰਮੀਤ ਸਿੰਘ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Related News