ਪਾਵਨ ਨਗਰੀ ’ਚ ਸ਼ਰਧਾ ਭਾਵਨਾ ਨਾਲ ਹੋਇਆ ਜੈਨ ਮੁਨੀਆਂ ਦਾ ਸਵਾਗਤ

Sunday, Mar 31, 2019 - 04:48 AM (IST)

ਪਾਵਨ ਨਗਰੀ ’ਚ ਸ਼ਰਧਾ ਭਾਵਨਾ ਨਾਲ ਹੋਇਆ ਜੈਨ ਮੁਨੀਆਂ ਦਾ ਸਵਾਗਤ
ਕਪੂਰਥਲਾ (ਧੀਰ)-ਐੱਸ. ਐੱਸ. ਜੈਨ ਸਭਾ ਸੁਲਤਾਨਪੁਰ ਲੋਧੀ ਦੇ ਤਤਵਾਧਾਨ ’ਚ ਸੰਘਸ਼ਾਸ਼ਤਰਾ ਸ਼ਾਸਨ ਸੂਰਯਾ ਸ੍ਰੀ ਰਾਮਕ੍ਰਿਸ਼ਨ ਦੇ ਚੇਲੇ ਰਾਸ਼ਟਰ ਸੰਤ ਆਚਾਰੀਆ ਸੁਭੱਦਰ ਮੁਨੀ ਨੇ ਆਗਿਆਨੁਪ੍ਰਤੀ ਲਘੁਭਰਾਤਾ ਰਮੇਸ਼ ਮੁਨੀ, ਤਪ ਸਮਰਾਟ ਹਰੀ ਮੁਨੀ, ਯੁਵਾ ਮੁਨੀ ਮੁਦਿਤ ਮੁਨੀ, ਹਿਤੇਸ਼ ਮੁਨੀ ਆਦਿ ਮੁਨੀ ਸੰਘ ਦਾ ਪਹਿਲੀ ਵਾਰ ਸੁਲਤਾਨਪੁਰ ਲੋਧੀ ਦੇ ਆਗਮਨ ’ਤੇ ਸੰਘ ਵਲੋਂ ਸਵਾਗਤ ਕੀਤਾ ਗਿਆ। ਸਭਾ ਨੂੰ ਸੰਬੋਧਨ ਕਰਦੇ ਹੋਏ ਰਮੇਸ਼ ਮੁਨੀ ਨੇ ਕਿਹਾ ਕਿ ਸੰਤ ਮੁਨੀਆਂ ਦਾ ਆਗਮਨ ’ਤੇ ਕਿਸਮਤ ਦੀ ਚਮਕ ਸਿਤਾਰਿਆਂ ਦੇ ਰੂਪ ’ਚ ਹੁੰਦਾ ਹੈ। ਮੁਨੀਜਨਾਂ ਦਾ ਆਗਮਨ ਤੇ ਉਨ੍ਹਾਂ ਦੇ ਦਰਸ਼ਨਾਂ ਦਾ ਸੁਭਾਗ ਇਕ ਸਮਾਜ ਜਾਗ੍ਰਿਤੀ ਦਾ ਕਾਰਨ ਬਣਦਾ ਹੈ। ਮੁਨੀ ਜਨਾਂ ਦੇ ਸੰਘ ਨਾਲ ਜੀਵਨ ’ਚ ਰਹਿਣ ਵਾਲੀ ਸਮੁੱਚੀ ਬੁਰਾਈ ਖੁਦ ਦੂਰ ਹੋ ਜਾਂਦੀ ਹੈ। ਜਦੋਂ ਮੁਨੀਆਂ ਕੋਲ ਅਸੀਂ ਜਾਂਦੇ ਹਾਂ ਤਾਂ ਉੱਥੇ ਦਾ ਵਾਤਾਵਰਣ ਸਾਨੂੰ ਪ੍ਰਭਾਵਿਤ ਕਰਦੇ ਹਨ। ਜਿਸ ਵਿਅਕਤੀ ਨੂੰ ਬੁਰਾਈਆਂ ਦੇ ਪ੍ਰਤੀ ਘ੍ਰਿਣਾ ਦਾ ਭਾਵ ਬਣਦਾ ਹੈ। ਨਾਲ ਹੀ ਉੱਥੇ ਸਦਸੰਗਤੀ ਦੇ ਸਦਸੰਸਕਾਰ ਵੀ ਮਿਲਦੇ ਹਨ। ਜਿਸ ਨਾਲ ਵਿਅਕਤੀ ਪ੍ਰੇਰਿਤ ਹੋ ਕੇ ਸਮਾਜ ਦਾ ਤੇ ਰਾਸ਼ਟਰ ਦੀ ਸੇਵਾ ਲਈ ਤਤਪਰ ਹੁੰਦਾ ਹੈ। ਮੁਨੀਜਨ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਵੀ ਦਿੰਦੇ ਹਨ। ਧਰਮ ਸਭਾ ਦੇ ਤਪ ਸਮਰਾਟ ਹਰੀ ਮੁਨੀ, ਯੁਵਾ ਮੁਨੀ, ਮੁਦਿਤ ਮੁਨੀ ਮਹਾਰਾਜ, ਹਿਤੇਸ਼ ਮੁਨੀ ਨੇ ਸਭਾ ’ਚ ਹਾਜ਼ਰ ਹੋ ਕੇ ਆਪਣਾ ਮੰਗਲ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਹਾ ਸਾਧਵੀ ਸੁਪ੍ਰਤਾ, ਵਿਦੁਸ਼ੀ ਸਾਧਵੀ, ਜੈਨ ਸਭਾ ਦੇ ਪ੍ਰਧਾਨ ਡਾ. ਰਵਿੰਦਰ ਜੈਨ, ਮਹਾਮੰਤਰੀ ਪ੍ਰਵੀਨ ਜੈਨ, ਕੈਸ਼ੀਅਰ ਰਾਜੀਵ ਜੈਨ ਨੇ ਦੱਸਿਆ ਕਿ ਮਹਾਰਾਜ ਦਾ ਪਹਿਲੀ ਵਾਰ ਸੁਲਤਾਨਪੁਰ ’ਚ ਆਗਮਨ ਦਾ ਸੰਘ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮਹਾਰਾਜ ਇਸ ਤੋਂ ਅੱਗੇ ਕਪੂਰਥਲਾ ਇਲਾਕੇ ’ਚ ਜਾਣਗੇ ਜਿਥੇ ਜੈਨ ਸਥਾਨ ਭਵਨ ’ਚ ਮਹਾਰਾਜ ਦੇ ਵੱਖ-ਵੱਖ ਵਿਸ਼ਿਆਂ ਦੇ ਸਵੇਰੇ 8.15 ਵਜੇ ਮੰਗਲ ਪ੍ਰਵਚਨ ਹੋਣਗੇ। ਇਸ ਮੌਕੇ ਬਜਿੰਦਰ ਜੈਨ, ਹੌਬੀ ਜੈਨ, ਰੋਹਿਤ ਜੈਨ, ਪ੍ਰਥਮੇਸ਼ ਜੈਨ, ਪ੍ਰਵੀਨ ਜੈਨ, ਯਸ਼ਪਾਲ ਜੈਨ, ਅਰੀਹੰਤ ਜੈਨ, ਸੁਨੀਲ ਜੈਨ, ਸਿਧਾਂਤ ਜੈਨ, ਕਾਂਤਾ ਰਾਣੀ ਜੈਨ, ਨੀਲਮ ਜੈਨ, ਚੰਚਲ ਜੈਨ ਤੇ ਰਿਸ਼ਵ ਜੈਨ ਆਦਿ ਹਾਜ਼ਰ ਸਨ।

Related News