ਹਰਜੀਤ ਸਿੰਘ ਕਾਕਾ ਸਟੇਟ ਮੈਂਟਲ ਹੈਲਥ ਅਥਾਰਟੀ ਦੇ ਮੈਂਬਰ ਨਿਯੁਕਤ
Wednesday, Mar 27, 2019 - 04:38 AM (IST)

ਕਪੂਰਥਲਾ (ਗੁਰਵਿੰਦਰ ਕੌਰ)-ਨਸ਼ਾ ਵਿਰੋਧੀ ਮੰਚ ਕਪੂਰਥਲਾ ਵਲੋਂ ਸਮਾਜ ’ਚ ਫੈਲ ਰਹੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਟੇਟ ਮੈਂਟਲ ਹੈਲਥ ਅਥਾਰਟੀ ਵੱਲੋਂ ਜੋ 11 ਗੈਰ ਸਰਕਾਰੀ ਮੈਂਬਰ ਨਾਮਜ਼ਦ ਕੀਤੇ ਗਏ ਹਨ, ਉਨ੍ਹਾਂ ’ਚ ਨਸ਼ਾ ਵਿਰੋਧੀ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਕਾਕਾ ਨੂੰ ਵੀ ਮੈਂਬਰ ਨਾਮਜ਼ਦ ਕੀਤਾ ਗਿਆ, ਜੋ ਕਿ ਮੰਚ ਦੇ ਲਈ ਇਕ ਵੱਡੀ ਖੁਸ਼ੀ ਦੀ ਗੱਲ ਹੈ ਤੇ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਸ਼ਲਾਘਾ ਕੀਤੀ। ਸਮਾਜ ਦੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਮੁੱਖ ਸਖਸ਼ੀਅਤਾਂ ਵਲੋਂ ਨਸ਼ਾ ਵਿਰੋਧੀ ਮੰਚ ਨੂੰ ਵਧਾਈ ਦਿੱਤੀ ਜਾ ਰਹੀ ਹੈ, ਜਿਸ ’ਚ ਡਾ. ਰਣਵੀਰ ਕੌਸ਼ਲ, ਡਾ. ਰਣਜੀਤ ਰਾਏ, ਡਾ. ਸੰਦੀਪ ਭੋਲਾ, ਸੁਦੇਸ਼ ਮਾਮਾ, ਕਰਨ ਦੇਵ, ਕੰਵਲ ਇਕਬਾਲ ਸਿੰਘ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਸਵਿੰਦਰ ਸਿੰਘ, ਮੁਹੰਮਦ ਯੂਨਸ ਅਨਸਾਰੀ, ਡਾ. ਸੁਖਵਿੰਦਰ ਸਿੰਘ ਕਾਹਲੋਂ, ਸਵਿਤਾ ਚੌਧਰੀ, ਚਰਨਜੀਤ ਸ਼ਰਮਾ, ਹਿੰਦ ਭੂਸ਼ਣ, ਅਸ਼ੋਕ ਮਾਹਲਾ ਆਦਿ ਹਾਜ਼ਰ ਸਨ।