ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਇਆ

Wednesday, Mar 27, 2019 - 04:38 AM (IST)

ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਇਆ
ਕਪੂਰਥਲਾ (ਗੌਰਵ)-ਕਪੂਰਥਲਾ ’ਚ ਖੂਨਦਾਨ ਦੀ ਸੇਵਾ ਨਿਭਾ ਰਹੀ ਸਮਾਜ ਸੇਵੀ ਸੰਸਥਾ ਬਲਡ ਆਰਗੇਨਾਈਜੇਸ਼ਨ ਟੀਮ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਕੇ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਸਬੰਧ ’ਚ ਹਿਮਾਚਲ ਪ੍ਰਦੇਸ਼ ਦੀ ਸਮਾਜ ਸੇਵੀ ਸੰਸਥਾ ਹਿਮਾਲੀਅਨ ਸੇਵੀਅਰਜ ਵੱਲੋਂ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਕਾਂਗਡ਼ਾ ਦੇ ਐੱਸ. ਡੀ. ਐੱਮ. ਜਤਿਨ ਲਾਲ ਤੇ ਬ੍ਰਾਹਮਣ ਸਭਾ ਦੇ ਸੂਬਾ ਪ੍ਰਧਾਨ ਪੰਡਿਤ ਵੇਦ ਪ੍ਰਕਾਸ਼ ਨੇ ਸਾਂਝੇ ਤੌਰ ’ਤੇ ਸੰਸਥਾ ਦੇ ਪ੍ਰਧਾਨ ਸਰਬਜੀਤ ਸਿੰਘ, ਮੀਤ ਪ੍ਰਧਾਨ ਪਰਮਜੀਤ ਠਾਕੁਰ, ਜਨਰਲ ਸਕੱਤਰ ਸੰਜੈ ਮਹਿਰਾ ਤੇ ਵਲੰਟੀਅਰ ਰੋਹਿਤ ਸ਼ਰਮਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਸੰਸਥਾ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ 4 ਸਾਲਾਂ ਤੋਂ ਜਨਸੇਵਾ ਦੇ ਮਕਸਦ ਨਾਲ ਖੂਨਦਾਨ ਸੰਸਥਾ ਚਲਾ ਰਹੀ ਹੈ। ਮਰੀਜ ਦੇ ਐਮਰਜੈਂਸੀ ਦੇ ਸਮੇਂ, ਥੈਲੇਸੀਮੀਆ ਬੀਮਾਰਜੀ ਨਾਲ ਜੂਝ ਰਹੇ ਬੱਚੇ, ਗਰਭਵਤੀ ਮਹਿਲਾਵਾਂ, ਕੈਂਸਰ, ਡੇਂਗੂ ਵਰਗੀਆ ਬੀਮਾਰੀਆਂ ਨਾਲ ਪੀਡ਼ਤ ਮਰੀਜਾਂ ਨੂੰ ਮੁਫਤ ਬਲਡ ਮੁਹੱਈਆ ਕਰਵਾਇਆ ਜਾਦਾ ਹੈ। ਸੰਸਥਾ ਕਪੂਰਥਲਾ ਤੋਂ ਇਲਾਵਾ ਸੂਬੇ ਦੇ ਹੋਰ ਹਿੱਸਿਆਂ ’ਚ ਵੀ ਸੇਵਾ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਵੱਧ ਚਡ਼੍ਹ ਕੇ ਖੂਨਦਾਨ ਕਰੋ।

Related News