ਕਲਰਕ ਐਸੋਸੀਏਸ਼ਨ ਦੀ ਹੋਈ ਚੋਣ
Tuesday, Mar 26, 2019 - 04:57 AM (IST)

ਕਪੂਰਥਲਾ (ਹਰਜੋਤ)-ਕਲਰਕ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਅੱਜ ਸੁਰੇਸ਼ ਕੁਮਾਰ ਦੀ ਦੇਖ-ਰੇਖ ’ਚ ਕੀਤੀ ਗਈ। ਜਿਸ ’ਚ ਪ੍ਰਧਾਨ ਦੀ ਚੋਣ ਲਈ ਦੀਪਕ ਕੁਮਾਰ ਤੇ ਮਨੋਜ ਕੁਮਾਰ ਅਹੁਦੇਦਾਰ ਸਨ, ਜਿਨ੍ਹਾਂ ’ਚੋਂ ਦੀਪਕ ਕੁਮਾਰ 12 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਸੈਕਟਰੀ ਦੇ ਅਹੁਦੇਦਾਰਾ ’ਚ ਅਮਿਤ ਕੁਮਾਰ ਤੇ ਮਨੋਜ ਸਨ, ਜਿਨ੍ਹਾਂ ’ਚੋਂ ਅਮਿਤ ਕੁਮਾਰ ਜੇਤੂ ਰਹੇ। ਇਸ ਮੌਕੇ ਬਲਦੇਵ ਰਾਜ ਸ਼ਰਮਾ, ਸੋਮਨਾਥ, ਬਲਜਿੰਦਰ ਸਿੰਘ, ਗੁਰਮੀਤ, ਰਾਜਵੀਰ, ਹਰਜਿੰਦਰ ਸਿੰਘ, ਬਲਰਾਮ ਵੀ ਸ਼ਾਮਿਲ ਸਨ।