ਸਿਲਵਰ ਮੈਡਲ ਜੇਤੂ ਅਸ਼ੋਕ ਕੁਮਾਰ ਨੂੰ ਕੀਤਾ ਸਨਮਾਨਤ

Tuesday, Mar 26, 2019 - 04:56 AM (IST)

ਸਿਲਵਰ ਮੈਡਲ ਜੇਤੂ ਅਸ਼ੋਕ ਕੁਮਾਰ ਨੂੰ ਕੀਤਾ ਸਨਮਾਨਤ
ਕਪੂਰਥਲਾ (ਗੌਰਵ)-ਮੁਨੀਮ ਯੂਨੀਅਨ ਦੀ ਨਵੀਂ ਦਾਣਾ ਮੰਡੀ ’ਚ ਹੋਈ ਮੀਟਿੰਗ ’ਚ ਕਪੂਰਥਲਾ ਦੇ ਅਸ਼ੋਕ ਕੁਮਾਰ ਸ਼ਰਮਾ ਵੱਲੋਂ ਆਸਟ੍ਰੇਲੀਆ ’ਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਹਾਸਲ ਕਰਨ ’ਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਓਮਕਾਰ ਕਾਲੀਆ ਨੇ ਕਿਹਾ ਕਿ ਇਨਸਾਨ ਨੂੰ ਆਪਣੀ ਸੋਚ ਵੱਡੀ ਰੱਖਣੀ ਚਾਹੀਦੀ ਹੈ ਤੇ ਉਸ ਸੋਚੀ ਹੋਈ ਮੰਜ਼ਲ ਨੂੰ ਪਾਉਣ ਲਈ ਸੰਘਰਸ਼ ਤੋਂ ਘਬਰਾਉਣਾ ਨਹੀਂ ਚਾਹੀਦਾ। ਜਿਸ ਕਾਰਨ ਇਕ ਨਾ ਇਕ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਕਪੂਰਥਲਾ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਸ਼ਰਮਾ ਬਾਡੀ ਬਿਲਡਿੰਗ ਚੈਂਪੀਅਨਸ਼ਿਪ ’ਚ ਪੂਰੀ ਮਿਹਨਤ ਤੇ ਲਗਨ ਨਾਲ ਲੱਗੇ ਰਹਿੰਦੇ ਹਨ, ਜਿਸਦੀ ਬਦੌਲਤ ਹੀ ਇਸ ਸਾਲ ਸਭ ਪ੍ਰਤੀਯੋਗਤਾਵਾਂ ’ਚ ਜੇਤੂ ਹੋ ਕੇ ਆਏ ਹਨ। ਇਸ ਵਾਰ ਆਸਟ੍ਰੇਲੀਆ ’ਚ ਹੋਈ ਪ੍ਰਤੀਯੋਗਤਾ ’ਚ ਉਨ੍ਹਾਂ ਸਿਲਵਰ ਮੈਡਲ ਹਾਸਲ ਕਰਕੇ ਪੂਰੇ ਵਰਲਡ ’ਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਜੋ ਕਪੂਰਥਲਾ ਵਾਸੀਆਂ ਲਈ ਇਕ ਮਾਣ ਦੀ ਗੱਲ ਹੈ। ਇਸ ਮੌਕੇ ਅਵਿਨਾਸ਼ ਸ਼ਰਮਾ, ਅਸ਼ੋਕ ਸ਼ਰਮਾ, ਕੁੰਦਨ ਲਾਲ, ਮਦਨ ਲਾਲ, ਪ੍ਰਦੀਪ ਸ਼ਰਮਾ, ਮੁਕੇਸ਼ ਸ਼ਰਮਾ, ਜਯੋਤੀ ਪ੍ਰਕਾਸ਼, ਮਹੇਸ਼ ਗੋਗਨਾ, ਰਾਧੇ ਸ਼ਾਮ, ਸ਼ਾਮ ਲਾਲ, ਅਜੈ ਚੱਡਾ, ਪਰਮਿੰਦਰ ਲਾਡੀ, ਸੁਰਜੀਤ ਕੁਮਾਰ, ਸਤਪਾਲ ਸ਼ਰਮਾ, ਪ੍ਰਵੀਨ ਮਿਸ਼ਰਾ, ਰਾਜੇਸ਼ ਕੁਮਾਰ, ਅੰਕੁਸ਼ ਕੋਹਲੀ, ਵਿਜੈ ਕੁਮਾਰ, ਰਾਕੇਸ਼ ਸ਼ਰਮਾ, ਨਿਰੰਜਨ ਸਿੰਘ, ਤਰਲੋਕ ਸਿੰਘ, ਦਵਿੰਦਰ ਲਵਲੀ ਆਦਿ ਹਾਜ਼ਰ ਸਨ।

Related News