ਮਾਤਾ ਚਿੰਤਪੂਰਨੀ ਤੋਂ ਜੋਤ ਪ੍ਰਾਪਤੀ ਲਈ ਸੰਗਤ ਰਵਾਨਾ
Saturday, Mar 23, 2019 - 04:27 AM (IST)

ਕਪੂਰਥਲਾ (ਸ਼ਰਮਾ)-ਸ੍ਰੀ ਦੁਰਗਾ ਸਤੁਤੀ ਪਾਠ ਕਮੇਟੀ ਨਡਾਲਾ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸਬੰਧੀ ਮਾਤਾ ਚਿੰਤਪੂਰਨੀ ਤੋਂ ਮਹਾਮਾਈ ਜੀ ਦੀ ਜੋਤ ਪ੍ਰਾਪਤੀ ਲਈ ਪੰਡਿਤਾਂ ਦੇ ਮੰਦਿਰ ਨਡਾਲਾ ਤੋਂ ਵੱਡੀ ਗਿਣਤੀ ਵਿਚ ਸੰਗਤ ਰਵਾਨਾ ਹੋਈ। ਮਹਾਮਾਈ ਦੀ ਜੋਤ ਦਾ ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਜਾਵੇਗਾ। ਮਾਤਾ ਜੀ ਦੀ ਜੋਤ ਬਾਅਦ ਦੁਪਹਿਰ 3 ਵਜੇ ਐੱਸ. ਡੀ. ਪਬਲਿਕ ਸਕੂਲ ਨਡਾਲਾ ਵਿਖੇ ਪੁੱਜੇਗੀ, ਜਿਥੇ ਰਾਤ 9 ਵਜੇ ਮਾਤਾ ਜੀ ਦੀ ਚੌਕੀ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸਵੇਰੇ ਮਾਤਾ ਜੀ ਦੇ ਮੰਦਰ ਵਿਖੇ ਹਵਨ ਕਰਵਾਇਆ ਗਿਆ। ਇਸ ਮੌਕੇ ਮਾਸਟਰ ਬਲਦੇਵ ਰਾਜ, ਭਗਵਾਨ ਦਾਸ, ਗੁਰਧਿਆਨ, ਜੈ ਜਗਤ ਜੋਸ਼ੀ, ਹਨੀ ਜੋਸ਼ੀ, ਜੋਗਿੰਦਰ ਪਾਲ, ਰਾਹੁਲ, ਲੱਕੀ ਭਾਰਦਵਾਜ, ਸੰਨੀ ਤੇ ਹੋਰ ਸੰਗਤਾਂ ਹਾਜ਼ਰ ਸਨ।