ਅਸ਼ਨਪ੍ਰੀਤ ਕੌਰ ਨੇ ਬੀ. ਏ. ਐੱਲ. ਐੱਲ. ਬੀ. ’ਚੋਂ ਕੀਤਾ ਪਹਿਲਾ ਸਥਾਨ ਹਾਸਲ
Wednesday, Mar 20, 2019 - 03:37 AM (IST)
ਕਪੂਰਥਲਾ (ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਬੀ. ਏ. ਐੱਲ. ਐੱਲ. ਬੀ. ਦੇ ਪਹਿਲੇ ਸਮੈਸਟਰ ਦੇ ਨਤੀਜੇ ’ਚੋਂ ਸੁਲਤਾਨਪੁਰ ਲੋਧੀ ਸਬ ਡਵੀਜਨ ਦੇ ਪਿੰਡ ਅਮਰਜੀਤ ਪੁਰ ਦੀ ਨਿਵਾਸੀ ਵਿਦਿਆਰਥਣ ਅਸ਼ਨਪ੍ਰੀਤ ਕੌਰ ਪੁੱਤਰੀ ਟਹਿਲ ਸਿੰਘ ਨੇ ਯੂਨੀਵਰਸਿਟੀ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਹੋਰ ਰੋਸ਼ਨ ਕੀਤਾ ਹੈ। ਅੱਜ ਜਿਉਂ ਹੀ ਨਤੀਜਾ ਆਉਣ ਤੇ ਅਸ਼ਨਪ੍ਰੀਤ ਕੌਰ ਦੇ ਯੂਨੀਵਰਸਿਟੀ ਚੋਂ ਟਾਪ ਕਰਨ ਦੀ ਖਬਰ ਪਿੰਡ ਮਿਲੀ ਤਾਂ ਉਸਦੀ ਮਾਂ ਬਲਵਿੰਦਰ ਕੌਰ ਤੇ ਪਿਤਾ ਟਹਿਲ ਸਿੰਘ ਨੂੰ ਸਾਰੇ ਪਾਸਿਓਂ ਵਧਾਈਆਂ ਮਿਲਣ ਲੱਗੀਆਂ। ਇਸ ਸਮੇਂ ਟਹਿਲ ਸਿੰਘ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਧੀ ਦੀ ਮਿਹਨਤ ਤੇ ਮਾਣ ਹੈ, ਜਿਸਨੇ ਆਪਣੇ ਸ਼ਹਿਰ ਸੁਲਤਾਨਪੁਰ ਲੋਧੀ ਦਾ ਹੀ ਨਹੀਂ ਬਲਕਿ ਜ਼ਿਲਾ ਕਪੂਰਥਲਾ ਦਾ ਨਾਮ ਵੀ ਚਮਕਾਇਆ ਹੈ।