ਮਨਵੀਰ ਰਾਣਾ ਦੇ ਨਵੇਂ ਡਿਊਟ ਸਿੰਗਲ ਟਰੈਕ ‘ਦਾਰੂ’ ਦੀ ਸ਼ੂਟਿੰਗ ਮੁਕੰਮਲ
Wednesday, Mar 20, 2019 - 03:36 AM (IST)
ਕਪੂਰਥਲਾ (ਸੋਮ)-ਅਨੇਕਾਂ ਸੋਲੋ ਤੇ ਸਾੲੀਡ ਸਿੰਗਲ ਟਰੈਕਾਂ ਨਾਲ ਚਰਚਾ ਵਿਚ ਆਏ ਗਾਇਕ ਮਨਵੀਰ ਰਾਣਾ ਦੇ ਨਵੇਂ ਡਿਊਟ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ ਹੋ ਗਈ, ਜੋ ਕਿ ਜਲਦੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗਾਇਕ ਮਨਵੀਰ ਰਾਣਾ ਨੇ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ ਵਿਚ ਮੇਰਾ ਸਾਥ ਦਿੱਤਾ ਹੈ ਸਹਿ ਗਾਇਕਾ ਜੋਤੀ ਗਿੱਲ ਨੇ ਜਿਸ ਦਾ ਮਿਊਜ਼ਿਕ ਪਤਰਸ ਚੀਮਾ ਵੱਲੋਂ ਤਿਆਰ ਕੀਤਾ ਹੈ ਤੇ ਕਲਮਬੱਧ ਕੀਤਾ ਹੈ ਰੂਪਾ ਨੂਰਮਹਿਲੀਆਂ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਸੋਨੂੰ ਢਿੱਲੋਂ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਯੂ ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਚਲਾਇਆ ਜਾਵੇਗਾ।