ਵੋਟਰਾਂ ਨੂੰ ਈ. ਵੀ. ਐੱਮ. ਬਾਰੇ ਕੀਤਾ ਜਾਗਰੂਕ

Wednesday, Mar 20, 2019 - 03:36 AM (IST)

ਵੋਟਰਾਂ ਨੂੰ ਈ. ਵੀ. ਐੱਮ. ਬਾਰੇ ਕੀਤਾ ਜਾਗਰੂਕ
ਕਪੂਰਥਲਾ (ਰਜਿੰਦਰ)-ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹਲਕਾ ਭੁਲੱਥ ਵਿਚ ਲੋਕਾਂ ਨੂੰ ਈ. ਵੀ. ਐੱਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਬਾਰੇ ਜਾਣਕਾਰੀ ਦੇਣ ਦੀ ਪ੍ਰਕਿਰਿਆ ਜ਼ੋਰਾਂ ’ਤੇ ਚੱਲ ਰਹੀ ਹੈ। ਜਿਸ ਦੇ ਤਹਿਤ ਐੱਸ. ਡੀ. ਐੱਮ. ਭੁਲੱਥ ਸਕੱਤਰ ਸਿੰਘ ਬੱਲ ਦੀਆਂ ਹਦਾਇਤਾਂ ਅਨੁਸਾਰ ਮਾਸਟਰ ਟ੍ਰੇਨਰ ਸੁਰਿੰਦਰਜੀਤ ਸਿੰਘ ਤੇ ਮਾ. ਰਜਿੰਦਰ ਕੁਮਾਰ ਦੀ ਟੀਮ ਨੇ ਅੱਜ ਪਿੰਡ ਲਿੱਟਾਂ ਤੇ ਰਾਮਗਡ਼੍ਹ ਵਿਖੇ ਵੋਟਰਾਂ ਨੂੰ ਈ. ਵੀ. ਐੱਮ. ਮਸ਼ੀਨ ਬਾਰੇ ਜਾਗੂਰਕ ਕੀਤਾ। ਇਸ ਦੌਰਾਨ ਵੋਟਰਾਂ ਨੂੰ ਈ. ਵੀ. ਐੱਮ. ਤੋਂ ਵੋਟਿੰਗ ਕਰਨ ਉਪਰੰਤ ਵੀ. ਵੀ. ਪੈਡ ’ਤੇ ਵੋਟਰ ਪਰਚੀ ਦਿਖਾਈ ਦੇਣ ਦੀ ਪ੍ਰਕਿਰਿਆ ਵੀ ਦਿਖਾਈ ਗਈ ਤੇ ਦਸਿਆ ਗਿਆ ਕਿ ਲੋਕ ਸਭਾ ਚੋਣਾਂ ਲਈ ਵੋਟਿੰਗ ਕਰਦੇ ਸਮੇਂ ਤੁਸੀ ਇਸ ਦਾ ਧਿਆਨ ਰੱਖਣਾ ਹੈ। ਇਸ ਮੌਕੇ ਤਰਸੇਮ ਲਾਲ, ਦਵਿੰਦਰ ਪਾਲ ਭੱਟੀ, ਰਾਜ ਕੁਮਾਰ ਤੇ ਅਨੇਕਾਂ ਵੋਟਰ ਹਾਜ਼ਰ ਸਨ। ਜਿਨ੍ਹਾਂ ਨੇ ਈ. ਵੀ. ਐੱਮ. ਤੋਂ ਵੋਟਿੰਗ ਕਰ ਕੇ ਦੇਖੀ।

Related News