ਸ਼ਿਵ ਸੈਨਾ ਬਾਲ ਠਾਕਰੇ ਦਾ ਵਫ਼ਦ ਡੀ. ਸੀ. ਨੂੰ ਮਿਲਿਆ

Wednesday, Mar 20, 2019 - 03:36 AM (IST)

ਸ਼ਿਵ ਸੈਨਾ ਬਾਲ ਠਾਕਰੇ ਦਾ ਵਫ਼ਦ ਡੀ. ਸੀ. ਨੂੰ ਮਿਲਿਆ
ਕਪੂਰਥਲਾ (ਜ.ਬ.)-ਸ਼ਿਵ ਸੈਨਾ (ਬਾਲ ਠਾਕਰੇ) ਦਾ ਇਕ ਵਫ਼ਦ ਸ਼ਿਵ ਸੈਨਾ ਆਗੂ ਸੁਨੀਲ ਸਹਿਗਲ, ਰਜਿੰਦਰ ਵਰਮਾ, ਇîੰਦਰਪਾਲ ਮਨਚੰਦਾ, ਯੋਗੇਸ਼ ਸੋਨੀ, ਲਵਲੇਸ਼ ਢੀਂਗਰਾ ਤੇ ਸੁਰੇਸ਼ ਪਾਲੀ ਦੀ ਅਗਵਾਈ ’ਚ ਕਈ ਸਰਕਾਰੀ ਵਿਭਾਗਾਂ ਨਾਲ ਸਬੰਧਤ ਲੋਕਾਂ ਦੀਆਂ ‘ਸਮੱਸਿਆਵਾਂ’ ਨੂੰ ਦੂਰ ਕਰਨ, ਵਿਕਾਸ ਕੰਮਾਂ ’ਚ ਵਾਧਾ ਤੇ ਤੇਜ਼ੀ ਲਿਆਉਣ ਅਤੇ ਆਦਰਸ਼ ਚੋਣ ਜਾਫ਼ਤੇ ਨੂੰ ਪਾਰਦਰਸ਼ੀ ਤੇ ਸਖਤੀ ਨਾਲ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਨੂੰ ਮਿਲਿਆ। ਇਸ ਦੌਰਾਨ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਡਿਪਟੀ ਕਮਿਸ਼ਨਰ ਨੂੰ ਮਨੋਰੋਗ ਮਾਹਿਰ ਡਾ. ਸੰਦੀਪ ਭੋਲਾ (ਸਿਵਲ ਹਸਪਤਾਲ) ਦੀ ਮੌਜ਼ੂਦਗੀ ’ਚ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸੁਆਗਤ ਕਰਨ ਦੇ ਨਾਲ ਉਨ੍ਹਾਂ ਨੂੰ ਆਪਣੀ ਡਿਊਟੀ ’ਚ ਸੁਰੱਖਿਅਤ ਤੇ ਸਫਲ ਰਹਿਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਉਦੇਸ਼ ਕਾਨੂੰਨ ਦੀਆਂ ਹੱਦਾਂ ’ਚ ਰਹਿ ਕੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ, ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ, ਸਰਕਾਰ ਦੀਆਂ ਦੇਸ਼ ਤੇ ਜਨਹਿੱਤ ਨੀਤੀਆਂ ਤੇ ਯੋਜਨਾਵਾਂ ਨੂੰ ਮਜ਼ਬੂਤੀ ਦੇ ਨਾਲ ਲਾਗੂ ਕਰਨਾ ਹੈ, ਤਾਂ ਕਿ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਸਰਕਾਰ, ਚੋਣ ਕਮਿਸ਼ਨ ਤੇ ਜ਼ਿਲਾ ਪ੍ਰਸ਼ਾਸਨ ਲੋਕਸਭਾ ਚੋਣਾਂ ਸਬੰਧੀ ਆਦਰਸ਼ ਚੋਣ ਜਾਫ਼ਤੇ ਨੂੰ ਸਹੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਲੋਕਸਭਾ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ, ਸ਼ਾਂਤਮਈ, ਡਰ ਮੁਕਤ ਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਇਸਦੇ ਲਈ ਜਨਤਾ ਦੇ ਸਹਿਯੋਗ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜਗਦੀਸ਼ ਕਟਾਰੀਆ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸ਼ਾਸਨ ਸਪੱਸ਼ਟ ਤੇ ਨਿਰਪੱਖ ਭਾਵ ਨਾਲ ਦੇਸ਼, ਵਿਕਾਸ ਤੇ ਲੋਕ ਹਿੱਤ ’ਚ ਜੋ ਵੀ ਮੁਹਿੰਮ ਚਲਾਵੇਗਾ, ਸ਼ਿਵ ਸੈਨਾ (ਬਾਲ ਠਾਕਰੇ) ਨਿਰਸੁਆਰਥ ਭਾਵ ਤੇ ਪੂਰੀ ਨਿਡਰਤਾ ਦੇ ਨਾਲ ਉਸ ’ਚ ਹਰ ਤਰ੍ਹਾਂ ਨਾਲ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਸ਼ਿਵ ਸੈਨਾ ਆਗੂ ਬਲਵਿੰਦਰ ਭੰਡਾਰੀ, ਰਾਜੇਸ਼ ਕਨੌਜੀਆ (ਸ਼ੇਖੂਪੁਰ), ਸੰਜੀਵ ਖੰਨਾ, ਕਰਨ ਜੰਗੀ, ਮੁਕੇਸ਼ ਕਸ਼ਯਪ, ਸਤੀਸ਼ ਬਾਲੀ, ਸ਼ਪਤ ਅਲੀ, ਮੋਨੂੰ ਕਸ਼ਯਪ, ਮਿੰਟੂ ਗੁਪਤਾ, ਹਰਦੇਵ ਰਾਜਪੂਤ, ਤੋਹਿਤ ਖਾਨ, ਗੋਬਿੰਦ, ਇੰਦਰਪ੍ਰੀਤ ਸਿੰਘ ਤੇ ਅਰੁਣ ਸ਼ਰਮਾ ਹਾਜ਼ਰ ਸਨ।

Related News