ਐੱਸ. ਐੱਸ. ਪੀ. ਤੇ ਏ. ਆਈ. ਜੀ. ਨੇ ਸਰਵਨ ਸਿੰਘ ਬਲ ਦੇ ਲਾਇਆ ਡੀ. ਐੱਸ. ਪੀ. ਦਾ ਬੈਚ
Saturday, Mar 09, 2019 - 10:06 AM (IST)

ਕਪੂਰਥਲਾ (ਭੂਸ਼ਣ)-ਪੁਲਸ ਵਿਭਾਗ ’ਚ ਨਵ-ਨਿਯੁਕਤ ਡੀ. ਐੱਸ. ਪੀ. ਸਰਵਨ ਸਿੰਘ ਬਲ ਦੀਆਂ ਉਪਲਬਧੀਆਂ ਪ੍ਰਸ਼ੰਸਾ ਯੋਗ ਹਨ। ਬਲ ਨੇ ਆਪਣੇ ਕਾਰਜਕਾਲ ’ਚ ਵੱਖ-ਵੱਖ ਥਾਣਿਆਂ ’ਚ ਬਤੌਰ 20 ਸਾਲ ਤਕ ਐੱਸ. ਐੱਚ. ਓ. ਦੀ ਡਿਊਟੀ ਨਿਭਾ ਕਈ ਖਤਰਨਾਕ ਅਪਰਾਧੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਹੈ। ਜਿਸ ਕਾਰਨ ਉਨ੍ਹਾਂ ਨੂੰ 2 ਵਾਰ ਡੀ. ਜੀ. ਪੀ. ਦੀ ਕਮਾਂਡੇਸ਼ਨ ਡਿਸਕ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਹ ਗੱਲਾਂ ਐੱਸ. ਐੱਸ. ਪੀ. ਸਤਿੰਦਰ ਸਿੰਘ ਅਤੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਐੱਚ. ਪੀ. ਐੱਸ. ਖੱਖ ਨੇ ਕਹੀਆਂ। ਦੱਸ ਦੇਇਏ ਕਿ ਸਾਲ 1992 ’ਚ ਪੰਜਾਬ ਪੁਲਸ ਵਿਚ ਬਤੌਰ ਏ. ਐੱਸ. ਆਈ. ਭਰਤੀ ਹੋਏ ਨਵ-ਨਿਯੁਕਤ ਡੀ. ਐੱਸ. ਪੀ. ਸਰਵਨ ਸਿੰਘ ਬਲ ਐੱਸ. ਐੱਚ. ਓ. ਸਿਟੀ ਫਗਵਾੜਾ, ਐੱਸ. ਐੱਚ. ਓ. ਸਦਰ ਫਗਵਾੜਾ, ਐੱਸ. ਐੱਚ. ਓ. ਰਾਵਲਵਿੰਡੀ, ਐੱਸ. ਐੱਚ. ਓ. ਬੰਗਾ, ਐੱਸ. ਐੱਚ. ਓ. ਸਿਟੀ ਨਵਾਂ ਸ਼ਹਿਰ, ਐੱਸ. ਐੱਚ. ਓ. ਫਿਲੌਰ, ਐੱਸ. ਐੱਚ. ਓ. ਗੋਰਾਇਆ, ਐੱਸ. ਐੱਚ. ਓ. ਭੁਲੱਥ, ਐੱਸ. ਐੱਚ. ਓ. ਬੇਗੋਵਾਲ, ਐੱਸ. ਐੱਚ. ਓ. ਸੁਭਾਨਪੁਰ, ਐੱਸ. ਐੱਚ. ਓ. ਢਿਲਵਾਂ, ਐੱਸ. ਐੱਚ. ਓ. ਤਲਵੰਡੀ ਚੌਧਰੀਆਂ, ਐੱਸ. ਐੱਚ. ਓ. ਸਦਰ ਕਪੂਰਥਲਾ, ਐੱਸ. ਐੱਚ. ਓ. ਭੋਗਪੁਰ, ਇੰਚਾਰਜ ਆਰਥਿਕ ਅਪਰਾਧ ਸ਼ਾਖਾ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ 2 ਦਹਾਕੇ ਤਕ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਜਿਸ ਦੌਰਾਨ ਉਨ੍ਹਾਂ ਨੇ ਜਲੰਧਰ ਰੇਂਜ ’ਚ ਰਿਕਾਰਡ ਗਿਣਤੀ ’ਚ ਅਪਰਾਧੀ ਗੈਂਗ ਨੂੰ ਫੜਿਆ ਹੈ।