ਲੋਕ ਸਭਾ ਚੋਣਾਂ ’ਚ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ : ਜਥੇ. ਖੋਜੇਵਾਲ
Saturday, Mar 09, 2019 - 10:06 AM (IST)

ਕਪੂਰਥਲਾ (ਮੱਲ੍ਹੀ)-ਆਗਾਮੀ ਲੋਕ ਸਭਾ ਚੋਣਾਂ 2019 ’ਚ ਸ਼੍ਰੋਮਣੀ ਯੂਥ ਅਕਾਲੀ ਦਲ ਅਹਿਮ ਰੋਲ ਅਦਾ ਕਰੇਗਾ। ਇਹ ਸ਼ਬਦ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਕੋਰ ਕਮੇਟੀ ਮੈਂਬਰ ਜਥੇ. ਰਣਜੀਤ ਸਿੰਘ ਖੋਜੇਵਾਲ ਨੇ ਅੱਜ ਪਿੰਡ ਖੋਜੇਵਾਲ ਵਿਖੇ ਯੂਥ ਅਕਾਲੀ ਵਰਕਰਾਂ ਦੀ ਅਹਿਮ ਮੀਟਿੰਗ ਦੌਰਾਨ ਆਖੇ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਹਰ ਪਾਰਟੀ ਦੀ ਰੀਡ਼੍ਹ ਦੀ ਹੱਡੀ ਹੁੰਦੀ ਹੈ, ਜੋ ਉਤਸ਼ਾਹ ਨਾਲ ਪਾਰਟੀ ਨੂੰ ਬੁਲੰਦੀਆਂ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਲ 2007 ਤੋਂ 2017 ਤਕ ਅਕਾਲੀ-ਭਾਜਪਾ ਗਠਜੋਡ਼ ਦੀ ਸਰਕਾਰ ਲਿਆਉਣ ’ਚ ਯੂਥ ਅਕਾਲੀ ਦਲ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ ਤੇ ਲੋਕ ਸਭਾ ਚੋਣਾਂ 2019 ’ਚ ਵੀ ਯੂਥ ਅਕਾਲੀ ਦਲ ਆਪਣੇ ਮੋਢਿਆਂ ’ਤੇ ਚੋਣਾਂ ਲਡ਼ਦਿਆਂ ਪੰਜਾਬ ਦੀਆਂ 13 ’ਚੋਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ। ਸੁਰਜੀਤ ਸਿੰਘ ਧਾਲੀਵਾਲ, ਬਲਬੀਰ ਸਿੰਘ ਲੰਬਡ਼ਦਾਰ, ਅਜਮੇਰ ਸਿੰਘ ਢਪਈ, ਧਰਮਵੀਰ ਸਿੰਘ ਖੋਜੇਵਾਲ ਤੇ ਸਰਬਜੀਤ ਸਿੰਘ ਦਿਓਲ ਆਦਿ ਨੇ ਆਖਿਆ ਕਿ ਪਾਰਟੀ ਹਾਈ ਕਮਾਂਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਯੂਥ ਅਕਾਲੀ ਦਲ ਦਾ ਇਕ-ਇਕ ਵਰਕਰ ਉਤਸ਼ਾਹ ਨਾਲ ਕੈਪਟਨ ਸਰਕਾਰ ਦੀਆਂ ਜਨਤਾ ਵਿਰੋਧੀ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਨਤਾ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ’ਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਮੀਟਿੰਗ ’ਚ ਜਥੇ. ਦਰਸ਼ਨ ਸਿੰਘ, ਕਿੰਦਾ ਕੋਟ, ਸੋਨੂੰ ਇੱਬਣ, ਪਵਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਮਨ ਕੋਟਲੀ, ਬਿੱਲਾ, ਦੀਪਾ, ਪਵਨਪ੍ਰੀਤ ਸਿੰਘ, ਹਰੀਸ਼ ਕੁਮਾਰ ਪੁਰੀ, ਕਮਲ ਦਿਓਲ, ਅਮਨ ਬਾਬਾ, ਬਿੰਦਰਪਾਲ ਖੋਜੇਵਾਲ ਤੇ ਇੰਦਰਜੀਤ ਖੋਜੇਵਾਲ ਆਦਿ ਸ਼ਾਮਲ ਹੋਏ।