ਅਕਾਲੀ ਦਲ ਤੇ ‘ਆਪ’ ਨੂੰ ਛੱਡ ਕੇ 110 ਪਰਿਵਾਰ ਕਾਂਗਰਸ ’ਚ ਸ਼ਾਮਲ
Monday, Feb 18, 2019 - 04:35 AM (IST)
ਕਪੂਰਥਲਾ (ਧੀਰ)-ਫੱਤੋਵਾਲ ਵਿਖੇ ਨਵੇਂ ਚੁਣੇ ਗਏ ਸਰਪੰਚ ਠੇਕੇਦਾਰ ਜਸਪਾਲ ਸਿੰਘ ਦੀ ਪ੍ਰੇਰਨਾ ਸਦਕਾ ਪੂਰਾ ਨਗਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਲਈ ਤਿਲਾਂਜਲੀ ਦਿੰਦਾ ਹੋਇਆ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਹਲਕੇ ਦੇ ਵਿਕਾਸ ਲਈ ਉਨ੍ਹਾਂ ਦੀ ਵਚਨਬੱਧਤਾ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਿਆ। 110 ਦੇ ਕਰੀਬ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਪਾਰਟੀ ’ਚ ਸਿਰੋਪਾਓ ਦੇ ਕੇ ਸ਼ਾਮਲ ਕਰਨ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਇਤਿਹਾਸਕ ਦਿਨ ਹੈ, ਜਦੋਂ ਪਿੰਡ ਫੱਤੋਵਾਲ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਸ਼ਾਮਲ ਹੋਏ ਹਨ।ਇਸ ਸਮੇਂ ਠੇਕੇਦਾਰ ਜਸਪਾਲ ਸਿੰਘ, ਗੁਰਦੇਵ ਸਿੰਘ ਪੱਪਾ ਮਹੀਜੀਤਪੁਰ ਨੇ ਸਾਬਕਾ ਸਰਪੰਚ ਬਲਵੀਰ ਸਿੰਘ, ਮੈਂਬਰ ਪੰਚਾਇਤ ਅਮਰੀਕ ਸਿੰਘ, ਬਲਦੇਵ ਸਿੰਘ ਕੌਡ਼ਾ, ਮੰਗਲ ਸਿੰਘ, ਅਮਰੀਕ ਸਿੰਘ, ਨੰਬਰਦਾਰ ਲਛਮਣ ਸਿੰਘ, ਭਜਨ ਸਿੰਘ ਖਿੰਡਾ, ਹਰਮਿੰਦਰ ਸਿੰਘ ਕੌਡ਼ਾ, ਅਜੀਤ ਸਿੰਘ ਸਾਬਕਾ ਮੈਂਬਰ, ਬਲਦੇਵ ਸਿੰਘ ਖਿੰਡਾ, ਜਸਵੀਰ ਸਿੰਘ, ਬਲਦੇਵ ਸਿੰਘ, ਭਜਨ ਸਿੰਘ ਕੌਡ਼ਾ, ਗੁਰਦਿਆਲ ਸਿੰਘ ਕੋਠੇ, ਹਰਨੇਕ ਸਿੰਘ, ਗੁਰਮੇਲ ਸਿੰਘ, ਮਲਕੀਤ ਸਿੰਘ ਕੋਠੇ, ਪ੍ਰਿੰਸ ਕੋਠੇ, ਗੁਰਦੀਪ ਸਿੰਘ ਕੌਡ਼ਾ ਕੋਠੇ, ਕਰਨੈਲ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ ਡੇਰਾ ਵਕੀਲਾਂ, ਜੀਤ ਸਿੰਘ, ਸੁਖਜਿੰਦਰ ਸਿੰਘ, ਗੋਲਡੀ ਕਨਵੀਨਰ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ, ਸੁਖਦੇਵ ਸਿੰਘ ਝੁੱਗੀਆਂ ਬੰਦੂ ਆਦਿ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਵਿੰਦਰ ਸਿੰਘ ਪੱਪਾ ਸਕੱਤਰ ਕਾਂਗਰਸ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਬਲਾਕ ਸੰਮਤੀ, ਹਰਨੇਕ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ ਆਦਿ ਵੀ ਹਾਜ਼ਰ ਸਨ।