ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ’ਤੇ ਨੰਬਰਦਾਰਾਂ ’ਚ ਰੋਸ

01/22/2019 10:51:56 AM

ਕਪੂਰਥਲਾ (ਮੱਲ੍ਹੀ)-ਕਪੂਰਥਲਾ ਦੇ ਨੰਬਰਦਾਰਾਂ ਦੀ ਅੱਜ ਸਥਾਨਕ ਤਹਿਸੀਲ ਕੰਪਲੈਕਸ ’ਚ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਕੀਤੀ। ਇਸ ਦੌਰਾਨ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਜਰਨੈਲ ਸਿੰਘ ਬਾਜਵਾ ਨੇ ਨੰਬਰਦਾਰਾਂ ਦੇ ਭਖਦੇ ਮਸਲਿਆਂ ਬਾਰੇ ਰਿਪੋਰਟ ਪੇਸ਼ ਕਰਦਿਆਂ ਕੈਪਟਨ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਠੰਡੇ ਬਸਤੇ ’ਚ ਪਾਉਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਗੁਰਦੀਪ ਸਿੰਘ ਘੁੰਮਣ, ਨੰਬਰਦਾਰ ਸੋਹਣ ਸਿੰਘ ਭੁਲੱਥ, ਬਲਕਾਰ ਸਿੰਘ ਚੀਮਾ, ਤਰਲੋਕ ਸਿੰਘ, ਰੇਸ਼ਮ ਸਿੰਘ ਘਣੀਏਕੇ, ਬਲਵੰਤ ਸਿੰਘ, ਦੀਦਾਰ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ ਚਾਹਲ, ਦਲੇਰ ਸਿੰਘ ਤੋਗਾਂਵਾਲ, ਹਰਭਜਨ ਸਿੰਘ, ਗੁਰਬਖਸ਼ ਸਿੰਘ, ਰਾਬਿੰਦਰ ਸਿੰਘ ਨੰਬਰਦਾਰ, ਸਤਨਾਮ ਸਿੰਘ, ਸੁੱਚਾ ਸਿੰਘ ਫਿਆਲੀ, ਅਜੀਤ ਸਿੰਘ ਕੋਟ ਕਰਾਰ ਖਾਂ, ਸੂਰਤ ਸਿੰਘ ਮੁਹਾਰ, ਕਪੂਰ ਸਿੰਘ ਗੋਪੀਪੁਰ, ਦਰਸ਼ਨ ਸਿੰਘ ਦੇਵਲਾਂਵਾਲਾ, ਕਸ਼ਮੀਰ ਸਿੰਘ ਸ਼ਾਹਪੁਰ ਡੋਗਰਾ ਤੇ ਕੇਵਲ ਸਿੰਘ ਦੇਵਲਾਂਵਾਲ ਆਦਿ ਦੀ ਹਾਜ਼ਰੀ ਦੌਰਾਨ ਕਿਹਾ ਕਿ ਕੈਪਟਨ ਸਰਕਾਰ ਨੇ ਨੰਬਰਦਾਰਾਂ ਦੀਆਂ ਭਖਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰ ਕੇ ਨੰਬਰਦਾਰਾਂ ਭਾਈਚਾਰੇ ’ਚ ਰੋਸ ਪਾਇਆ ਜਾ ਰਹੀ ਹੈ।ਇਸ ਦੌਰਾਨ ਪ੍ਰਧਾਨ ਸੁਖਵੰਤ ਸਿੰਘ ਕੰਗ ਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ ਦੀ ਅਗਵਾਈ ਹੇਠ ਨੰਬਦਾਰਾਂ ਨੇ ਮੰਗਾਂ ਸਬੰਧੀ ਇਕ ਲਿਖਤੀ ਪੱਤਰ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੂੰ ਸੌਂਪਿਆ। ਜਿਸ ’ਚ ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਜੱਦੀ ਪੁਸ਼ਤੀ ਨੰਬਰਦਾਰੀ ਲਾਗੂ ਕਰੇ, ਨੰਬਰਦਾਰਾਂ ਦਾ ਮਾਣ ਭੱਤਾ ਪ੍ਰਤੀ ਮਹੀਨਾ 4 ਹਜ਼ਾਰ ਰੁਪਏ ਕਰੇ, ਗੁਰਦਾਸਪੁਰ ਵਾਂਗ ਕਪੂਰਥਲਾ ਵਿਖੇ ਨੰਬਰਦਾਰਾਂ ਨੂੰ ਸ਼ਾਮਲ ਕਰਨਾ, ਨਵੀਆਂ ਕਚਹਿਰੀਆਂ ਵਿਖੇ ਨੰਬਰਦਾਰਾਂ ਨੂੰ ਪਾਰਕਿੰਗ ਫੀਸ ਤੋਂ ਛੋਟਾਂ ਦੇਣਾ ਤੇ ਨੰਬਰਦਾਰਾਂ ਨੂੰ ਮੀਟਿੰਗਾਂ ਕਰਨ ਲਈ ਕਮਰਾ ਅਲਾਟ ਕਰਨਾ ਆਦਿ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਨਾ ਪੂਰੇ ਕੀਤੇ ਉਹ ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ।

Related News