ਹਵਸ ਦੇ ਭੁੱਖੇ ਦੀ ਕਰਤੂਤ: ਅੱਧੀ ਰਾਤ ਨੂੰ ਘਰ ''ਚ ਦਾਖ਼ਲ ਹੋ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ

Saturday, Aug 08, 2020 - 09:16 AM (IST)

ਹਵਸ ਦੇ ਭੁੱਖੇ ਦੀ ਕਰਤੂਤ: ਅੱਧੀ ਰਾਤ ਨੂੰ ਘਰ ''ਚ ਦਾਖ਼ਲ ਹੋ ਨਾਬਾਲਗ ਨਾਲ ਕੀਤਾ ਜਬਰ-ਜ਼ਿਨਾਹ

ਕਪੂਰਥਲਾ (ਭੂਸ਼ਣ) : ਇਕ ਨਾਬਾਲਗ ਕੁੜੀ ਦੇ ਘਰ ਵੜ ਕੇ ਉਸਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਉਣ ਦੇ ਮਾਮਲੇ 'ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਲੰਬੇ ਸਮੇਂ ਤੋਂ ਲੋੜੀਂਦੇ ਇਕ ਮੁਲਜ਼ਮ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਖ਼ਤ ਸੁਰੱਖਿਆ ਦੇ ਬਾਵਜੂਦ ਬਿਜਲੀ ਬੋਰਡ ਦੇ ਜੇ.ਈ. ਨੂੰ ਸ਼ਰੇਆਮ ਮਾਰੀਆ ਗੋਲੀਆਂ
PunjabKesariਜਾਣਕਾਰੀ ਮੁਤਾਬਕ ਜੂਨ ਮਹੀਨੇ 'ਚ ਇਕ ਨੇੜਲੇ ਪਿੰਡ 'ਚ ਦੇਰ ਰਾਤ ਦੇ ਸਮੇਂ ਇਕ ਮੁਲਜ਼ਮ ਨੇ ਇਕ ਘਰ 'ਚ ਵੜ ਕੇ ਨਾਬਾਲਗ ਕੁੜੀ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ ਸੀ। ਜਦੋਂ ਲੜਕੀ ਵੱਲੋਂ ਰੌਲਾ ਪਾਉਣ 'ਤੇ ਉਸਦੇ ਘਰਵਾਲੇ ਜਾਗ ਗਏ ਸਨ ਤਾਂ ਘਰਦਿਆਂ ਵੱਲੋਂ ਰੋਕਣ 'ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਬਾਅਦ 'ਚ ਮੌਕੇ 'ਤੇ ਪੁੱਜੀ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਜਾਂਚ ਤੋਂ ਬਾਅਦ ਫਰਾਰ ਮੁਲਜ਼ਮ ਦੀ ਪਛਾਣ ਅਜੈ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਸਿੱਧਵਾਂ ਦੋਨਾ ਦੇ ਤੌਰ 'ਤੇ ਕੀਤੀ ਸੀ। ਜਿਸ ਖਿਲਾਫ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਦੌਰਾਨ ਮੁਲਜ਼ਮ ਅਜੈ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸਦੀ ਤਲਾਸ਼ 'ਚ ਪੁਲਸ ਲੰਬੇ ਸਮੇਂ ਤੋਂ ਛਾਪੇਮਾਰੀ ਕਰ ਰਹੀ ਸੀ। 

ਇਹ ਵੀ ਪੜ੍ਹੋਂ: ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ

PunjabKesariਇਸੇ ਦੌਰਾਨ ਬੀਤੀ ਰਾਤ ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਜੈ ਕੁਮਾਰ ਸਿੱਧਵਾਂ ਦੋਨਾ ਦੇ ਨੇੜਲੇ ਖੇਤਰ 'ਚ ਘੁੰਮ ਰਿਹਾ ਹੈ। ਜਿਸ 'ਤੇ ਪੁਲਸ ਟੀਮ ਨੇ ਛਾਪੇਮਾਰੀ ਕਰ ਕੇ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਅਜੈ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਪੂਰਥਲਾ ਸ਼ਹਿਰ ਤੋਂ ਬਾਹਰ ਲੁਕਿਆ ਹੋਇਆ ਸੀ ਤੇ ਉਹ ਹੁਣ ਆਪਣੇ ਪਿੰਡ ਆ ਰਿਹਾ ਸੀ। ਮੁਲਜ਼ਮ ਪਾਸੋਂ ਪੁੱਛਗਿੱਛ ਦਾ ਦੌਰ ਜਾਰੀ ਹੈ।


author

Baljeet Kaur

Content Editor

Related News