ਕਪੂਰਥਲਾ ਜ਼ਿਲ੍ਹੇ ’ਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ: ਬਿਸਕੁਟ ਦੇਣ ਦੇ ਬਹਾਨੇ 7 ਸਾਲਾ ਮਾਸੂਮ ਨਾਲ ਜਬਰ-ਜ਼ਨਾਹ

Tuesday, Mar 16, 2021 - 06:08 PM (IST)

ਕਪੂਰਥਲਾ ਜ਼ਿਲ੍ਹੇ ’ਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ: ਬਿਸਕੁਟ ਦੇਣ ਦੇ ਬਹਾਨੇ 7 ਸਾਲਾ ਮਾਸੂਮ ਨਾਲ ਜਬਰ-ਜ਼ਨਾਹ

ਕਪੂਰਥਲਾ\ਸੁਲਤਾਨਪੁਰ ਲੋਧੀ (ਓਬਰਾਏ\ਭੂਸ਼ਣ\ਧੀਰ) - ਥਾਣਾ ਸੁਲਤਾਨਪੁਰ ਲੋਧੀ ਅਧੀਨ ਆਉਂਦੀ ਪੁਲਸ ਚੌਂਕੀ ਭੁਲਾਣਾ ਦੇ ਪਿੰਡ ਹੁਸੈਨਪੁਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਝੁੱਗੀਆਂ ‘ਚ ਰਹਿੰਦੀ ਇੱਕ 7 ਸਾਲ ਦੀ ਮਾਸੂਮ ਬੱਚੀ ਨੂੰ ਬਿਸਕੁੱਟ ਲੈ ਕੇ ਦੇਣ ਦੇ ਬਹਾਨੇ ਬੱਚੀ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੋਸ਼ੀ ਵੱਲੋਂ ਮਾਸੂਮ ਬੱਚੀ ਦੇ ਜਬਰ-ਜ਼ਨਾਹ ਕਰਨ ਤੋਂ ਬਾਅਦ ਬੱਚੀ ਦੇ ਪ੍ਰਾਈਵੇਟ ਪਾਰਟ ‘ਚ ਲੱਕੜ ਦਾ ਡੰਡਾ ਵਾੜ ਦਿੱਤਾ। ਬਾਅਦ ‘ਚ ਬੱਚੀ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਦੀ ਹਾਲਤ ਗੰਭੀਰ ਦੇਖਦੇ ਹੋਏ ਕੁੜੀ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ 

ਇਸ ਦੌਰਾਨ ਜਿਥੇ ਕੁੜੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਉਥੇ ਹੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਸ ਮਾਮਲੇ ਨੂੰ 2 ਘੰਟੇ ‘ਚ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਪਿਤਾ ਦੇ ਬਿਆਨਾਂ ‘ਤੇ ਸਾਡੇ ਵੱਲੋਂ ਮੁਲਜ਼ਮ ਮੁਕੇਸ਼ ਕੁਮਾਰ ਪੁੱਤਰ ਮਨੋਜ ਮੰਡਲ ਵਾਸੀ ਬੰਗਲੀ ਟੋਲਾ ਥਾਣਾ ਬਰਿਆਰਪੁਰ ਬਿਹਾਰ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਕੀ ਸਿੱਧੂ ਖਾਣਗੇ ਕੈਪਟਨ ਦੇ ਘਰ ਖਾਣਾ? ਸਿਆਸੀ ਗਲਿਆਰਿਆਂ 'ਚ ਛਿੜੀ ਨਵੀਂ ਚਰਚਾ

ਡੀ.ਐੱਸ.ਪੀ ਬੱਲ ਨੇ ਦੱਸਿਆ ਕਿ ਬੱਚੀ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆਂ ਕਿ ਉਹ ਰੇਲਵੇ ਸਟੇਸ਼ਨ ਪਿੰਡ ਹੁਸੈਨਪੁਰ ਦੀਆਂ ਝੁੱਗੀਆਂ ‘ਚ ਰਹਿੰਦੇ ਹਨ ਅਤੇ ਮਿਹਨਤ ਮਜਦੂਰੀ ਕਰਦੇ ਹਨ। ਉਸਦੀਆਂ ਤਿੰਨ ਕੁੜੀਆਂ ਤੇ ਦੋ ਮੁੰਡੇ ਹਨ ਅਤੇ 10 ਸਾਲਾਂ ਤੋਂ ਉਹ ਝੁੱਗੀਆਂ ‘ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੇਰੀ ਸਭ ਤੋਂ ਛੋਟੀ ਕੁੜੀ ਨੂੰ ਮੁਲਜ਼ਮ ਮੁਕੇਸ਼ ਕੁਮਾਰ ਬਿਸਕੁੱਟ ਲੈ ਕੇ ਦੇਣ ਦੇ ਬਹਾਨੇ ਨਾਲ ਲੈ ਗਿਆ। ਮੇਰੀ ਪਤਨੀ 2 ਘੰਟੇ ਤੋਂ ਵੀ ਵੱਧ ਸਮੇਂ ਤੱਕ ਬੱਚੀ ਦੀ ਤਲਾਸ਼ ਕਰਦੀ ਰਹੀ ਪਰ ਉਹ ਨਹੀ ਮਿਲੀ।

ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ

ਉਨ੍ਹਾਂ ਦੱਸਿਆ ਕਿ ਫਿਰ ਅਸੀ ਸਾਰੇ ਮੁਲਜ਼ਮ ਮੁਕੇਸ਼ ਕੁਮਾਰ ਨੂੰ ਲੱਭਣ ਲੱਗੇ। ਮੁਲਜਮ ਮੁਕੇਸ਼ ਕੁਮਾਰ ਮਿਲਾ ਗਿਆ ਅਤੇ ਜਦੋਂ ਉਸਨੂੰ ਕੁੜੀ ਬਾਰੇ ਪੁੱਛਿਆ ਤਾਂ ਉਹ ਟਾਲ ਮਟੋਲ ਕਰਨ ਲੱਗਾ ਤੇ ਬਾਅਦ ‘ਚ ਮੁਕੇਸ਼ ਕੁਮਾਰ ਨੇ ਬੱਚੀ ਦੇ ਪਿਤਾ ਨੂੰ ਦੱਸਿਆ ਕਿ ਉਥੇ ਇੱਕ ਖਾਲੀ ਪਈ ਝੁੱਗੀ ‘ਚ ਉਸਨੂੰ ਲੈ ਗਿਆ, ਜਿਥੇ ਉਸ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਅਤੇ ਬੱਚੀ ਦੇ ਪ੍ਰਾਈਵੇਟ ਪਾਰਟ ‘ਚ ਡੰਡਾ ਵਾੜ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

ਡੀ.ਐੱਸ.ਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਵੱਲੋਂ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਖ਼ਿਲਾਫ਼ ਮੁਕਦਮਾ ਨੰਬਰ 68 ਅਧੀਨ ਧਾਰਾ 376, 307, 7 ਦਰਜ ਕੀਤਾ ਗਿਆ ਹੈ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹੁਣ ਮੁਲਜਮ ਨੂੰ ਅਦਾਲਤ ‘ਚ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਤੋਂ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ।


author

rajwinder kaur

Content Editor

Related News