ਕੰਵਰ ਸੰਧੂ ਵਲੋਂ ਮੁੜ ''ਆਪ'' ''ਚ ਸ਼ਾਮਲ ਹੋਣ ਦੀ ਇੱਛਾ!

05/28/2019 4:43:19 PM

ਮੋਹਾਲੀ (ਜੱਸੋਵਾਲ) : ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਮੁੜ ਆਮ ਆਦਮੀ ਪਾਰਟੀ 'ਚ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ। ਕੰਵਰ ਸੰਧੂ ਦਾ ਕਹਿਣਾ ਹੈ ਕਿ ਰਵਾਇਤੀ ਪਾਰਟੀਆਂ ਨੂੰ ਮਾਤ ਦੇਣ ਲਈ ਮਜ਼ਬੂਤ ਵਿਰੋਧੀ ਧੜਾ ਉੱਭਰ ਕੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਸੰਗਰੂਰ ਤੋਂ ਭਗਵੰਤ ਮਾਨ ਨੇ ਜਿੱਤ ਕੇ 'ਆਪ' ਦੀ ਲਾਜ ਬਚਾ ਲਈ ਹੈ ਪਰ ਫਿਰ ਵੀ ਪਾਰਟੀ ਨੂੰ ਬਹੁਤ ਕੁਝ ਹਾਰਨਾ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੀ ਭਗਵੰਤ ਮਾਨ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ। ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਦੇ ਟੁੱਟਣ ਕਾਰਨ ਇਸ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਜਲਦੀ ਹੀ ਇਕ ਮੰਚ 'ਤੇ ਪਾਰਟੀ ਦੇ ਬਾਗੀ ਨੇਤਾ ਇਕੱਠੇ ਹੋ ਸਕਦੇ ਹਨ।


Babita

Content Editor

Related News