ਕਨ੍ਹੱਈਆ ਕੁਮਾਰ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ਦੇਸ਼ 'ਚ ਵਧ ਰਹੀ ਬੇਰੁਜ਼ਗਾਰ

Saturday, Feb 05, 2022 - 07:24 PM (IST)

ਕਨ੍ਹੱਈਆ ਕੁਮਾਰ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ਦੇਸ਼ 'ਚ ਵਧ ਰਹੀ ਬੇਰੁਜ਼ਗਾਰ

ਜਲੰਧਰ (ਰਾਹੁਲ ਕਾਲਾ) : ਦੇਸ਼ 'ਚ ਬੇਰੁਜ਼ਗਾਰੀ ਦੇ ਮੁੱਦੇ 'ਤੇ ਅੱਜ ਕਾਂਗਰਸ ਵੱਲੋਂ ਇਕ ਪੱਤਰਿਕਾ ਜਾਰੀ ਕੀਤੀ ਗਈ, ਜਿਸ ਵਿੱਚ ਦਰਸਾਇਆ ਗਿਆ ਕਿ ਕਿਸ ਹਿਸਾਬ ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਦਰ ਵਧੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਲੀਡਰ ਡਾ. ਕਨ੍ਹੱਈਆ ਕੁਮਾਰ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਸਭ ਤੋਂ ਵੱਧ ਬੇਰੁਜ਼ਗਾਰੀ ਦਿੱਲੀ ਵਿੱਚ 15 ਫ਼ੀਸਦੀ ਵਧੀ ਹੈ, ਜਦਕਿ ਪਿੰਡਾਂ ਵਿੱਚ 8 ਫ਼ੀਸਦੀ ਅਤੇ ਸ਼ਹਿਰਾਂ ਵਿਚ 10 ਫ਼ੀਸਦੀ ਬੇਰੁਜ਼ਗਾਰੀ 'ਚ ਵਾਧਾ ਹੋਇਆ ਹੈ। ਕਨ੍ਹੱਈਆ ਨੇ ਕਿਹਾ ਕਿ ਸਾਰੇ ਵਿਭਾਗਾਂ ਵਿੱਚ ਪੋਸਟਾਂ ਖਾਲੀ ਪਈਆਂ ਹਨ, ਇਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ। ਇਸ ਦਾ ਅੰਦਾਜ਼ਾ ਪੇਪਰ ਦੇਣ ਜਾਣ ਵਾਲੇ ਬੱਚਿਆਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਉਹ ਬੱਸਾਂ ਅਤੇ ਟ੍ਰੇਨਾਂ 'ਚ ਸਵਾਰ ਹੋ ਜਾਂਦੇ ਹਨ ਅਤੇ ਅੱਗਿਓਂ ਧਾਂਦਲੀ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਭਾਜਪਾ ਵੱਲੋਂ ਪੰਜਾਬ ’ਚ ਚੋਣ ਪ੍ਰਚਾਰ ਲਈ ਜਾਰੀ ਕੀਤਾ ਗਿਆ ਥੀਮ ਸੌਂਗ

ਕਿਸਾਨੀ ਮੁੱਦੇ 'ਤੇ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਿਸਾਨ ਹੈਲੀਕਾਪਟਰ ਝੂਟਦੇ ਹਨ, ਜੇਕਰ ਸਾਡੇ ਦੇਸ਼ ਦਾ ਕਿਸਾਨ ਪੀਜ਼ਾ ਵੀ ਖਾ ਲਵੇ ਤਾਂ ਸਵਾਲ ਖੜ੍ਹੇ ਹੋ ਜਾਂਦੇ ਹਨ। ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੇ ਦੇਸ਼ ਨੂੰ ਬਦਨਾਮ ਕੀਤਾ। ਕਨ੍ਹੱਈਆ ਕੁਮਾਰ ਨੇ ਕਿਹਾ ਕਿ ਰੁਜ਼ਗਾਰ ਨੂੰ ਧਿਆਨ 'ਚ ਰੱਖਦਿਆਂ ਸਪੈਸੀਫਿਕ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਰੁਜ਼ਗਾਰ ਮਿਲਣ ਲਈ ਜ਼ਰੂਰੀ ਹੈ ਕਿ ਐਜੂਕੇਸ਼ਨ ਪਹਿਲ ਦੇ ਆਧਾਰ 'ਤੇ ਮਿਲੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਐਜੂਕੇਸ਼ਨਲ ਸਿਸਟਮ 'ਤੇ ਅਟੈਕ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਸਿੱਖਿਆ 'ਤੇ  ਬਜਟ ਨੂੰ ਵੀ ਲਗਾਤਾਰ ਘਟਾ ਰਹੀ ਹੈ ਤੇ ਸਿਰਫ਼ ਰਿਲਾਇੰਸ ਦੇ ਹੀ ਐਜੂਕੇਸ਼ਨ ਹੱਬ ਬਣਾਉਣ ਦੀ ਤਿਆਰੀ ਵਿੱਚ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਇਸ ਵਾਰ ਚੋਣ ਦੰਗਲ ’ਚ ਕਿਸਮਤ ਅਜ਼ਮਾਉਣ ਉਤਰਨਗੇ 1304 ਉਮੀਦਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ ਵਾਪਰੇ ਘਟਨਾਕ੍ਰਮ 'ਤੇ ਸਵਾਲ ਚੁੱਕਦਿਆਂ ਕਨ੍ਹੱਈਆ ਨੇ ਕਿਹਾ ਕਿ ਪੀ. ਐੱਮ. ਨੇ ਆਪਣੀ ਸੁਰੱਖਿਆ ਲਈ ਕਰੋੜਾਂ ਰੁਪਏ ਦੀ ਕਾਰ ਖਰੀਦੀ ਹੋਈ ਹੈ, ਫਿਰ ਉਨ੍ਹਾਂ ਨੂੰ ਕਿਹੜਾ ਡਰ ਸੀ ਜੋ ਜਾਂਦੇ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਪੰਜਾਬ ਵਿੱਚ ਭਾਜਪਾ ਵੱਲੋਂ ਡਬਲ ਇੰਜਣ ਸਰਕਾਰ ਬਣਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਇਸ 'ਤੇ ਸਵਾਲ ਖੜ੍ਹੇ ਕਰਦਿਆਂ ਕਨ੍ਹੱਈਆ ਨੇ ਕਿਹਾ ਕਿ ਯੂ. ਪੀ.,  ਬਿਹਾਰ 'ਚ ਭਾਜਪਾ ਦੀ ਹੀ ਸਰਕਾਰ ਹੈ, ਉਥੋਂ ਦੇ ਹਾਲਾਤ ਖ਼ੁਦ ਦੇਖ ਲਵੋ, ਕਿਸੇ ਨੂੰ ਰੁਜ਼ਗਾਰ ਨਹੀਂ ਮਿਲਿਆ।

ਇਹ ਵੀ ਪੜ੍ਹੋ : ਕਾਂਗਰਸ ਤੇ ‘ਆਪ’ ’ਤੇ ਵਰ੍ਹੇ ਸੁਖਬੀਰ ਬਾਦਲ, ਦੱਸਿਆ ਕਿਹੋ ਜਿਹਾ ਹੋਵੇ ਪੰਜਾਬ ਦਾ ਸੀ. ਐੱਮ.

ਕਨ੍ਹੱਈਆ ਕੁਮਾਰ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ 'ਤੇ ਵੀ ਤੰਜ ਕੱਸਦਿਆਂ ਕਿਹਾ, "ਕਾਂਗਰਸ 'ਚ 2 ਸਿੱਧੂ ਹਨ ਇਕ ਗੁੱਸੇ ਵਾਲਾ ਤੇ ਦੂਜਾ ਮੂਸੇਵਾਲਾ, ਆਮ ਆਦਮੀ ਪਾਰਟੀ 'ਚ 2 ਭਗਵੰਤ ਮਾਨ, ਜਿਨ੍ਹਾਂ 'ਚੋਂ ਇੱਕ ਸ਼ਰਾਬ ਵਾਲਾ।" ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ 'ਤੇ ਹੋਈ ਈ. ਡੀ. ਦੀ ਰੇਡ 'ਤੇ ਕਨ੍ਹੱਈਆ ਕੁਮਾਰ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਸਿਰਫ਼ ਭਾਜਪਾ ਹੀ ਨਹੀਂ, ਸਰਕਾਰੀ ਏਜੰਸੀਆਂ ਵੀ ਚੋਣ ਲੜ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਅਸਤੀਫ਼ਾ ਦੇ ਕੇ ਉੱਤਰ ਪ੍ਰਦੇਸ਼ ਵਿੱਚ ਚੋਣ ਲੜ ਰਿਹਾ ਹੈ, ਤੁਸੀਂ ਇਨ੍ਹਾਂ ਏਜੰਸੀਆਂ ਤੋਂ ਕੀ ਉਮੀਦ ਰੱਖ ਸਕਦੇ ਹੋ।

ਇਹ ਵੀ ਪੜ੍ਹੋ : ਜਲੰਧਰ 'ਚ ਵਾਪਰੀ ਬੇਅਦਬੀ ਦੀ ਘਟਨਾ, ਨਹਿਰ ਦੇ ਕੰਢੇ ਗੁਟਕਾ ਸਾਹਿਬ ਦੇ ਮਿਲੇ ਅੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Harnek Seechewal

Content Editor

Related News