ਕੁਲਵਿੰਦਰ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਦੇ ਕੇ ਬੁਰੇ ਘਿਰੇ ਗਾਇਕ ਵਿਸ਼ਾਲ ਡਡਲਾਨੀ, ਜਾਣੋ ਪੂਰਾ ਮਾਮਲਾ
Saturday, Jun 08, 2024 - 05:52 PM (IST)
ਨਵੀਂ ਦਿੱਲੀ : ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਰਵੀਨਾ ਟੰਡਨ ਤੋਂ ਲੈ ਕੇ ਸ਼ਬਾਨਾ ਆਜ਼ਮੀ ਤਕ ਅਦਾਕਾਰਾ ਦੇ ਸਮਰਥਨ 'ਚ ਬੋਲੇ। ਗਾਇਕ ਵਿਸ਼ਾਲ ਡਡਲਾਨੀ ਨੇ ਕੁਝ ਅਜਿਹਾ ਕਿਹਾ, ਜਿਸ ਤੋਂ ਬਾਅਦ ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਉਨ੍ਹਾਂ ਕੁਲਵਿੰਦਰ ਕੌਰ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ, ਜਿਸ 'ਤੇ ਹੁਣ ਬੀ ਟਾਊਨ ਦੀ ਦੂਜੀ ਸੋਨਾ ਮੋਹਾਪਾਤਰਾ ਕੌਰ ਨੇ ਪ੍ਰਤੀਕਿਰਿਆ ਦਿੱਤੀ ਹੈ। ਵਿਸ਼ਾਲ ਡਡਲਾਨੀ ਨੇ ਕੰਗਨਾ ਦਾ ਸਾਥ ਨਾ ਦੇਣ ਤੇ ਕੁਲਵਿੰਦਰ ਕੌਰ ਦਾ ਸਮਰਥਨ ਕਰਨ ਦੀ ਗੱਲ ਕਹੀ ਸੀ। ਹਾਲਾਂਕਿ, ਹੁਣ ਉਸ ਦੀ ਇਹ ਬਾਜ਼ੀ ਉਸ ਨੂੰ ਭਾਰੀ ਪੈ ਰਹੀ ਹੈ। ਸੋਨਾ ਮਹਾਪਾਤਰਾ ਨੇ ਵਿਸ਼ਾਲ ਡਡਲਾਨੀ ਦੀ ਆਲੋਚਨਾ ਕਰਦੇ ਹੋਏ ਟਿੱਪਣੀ ਕੀਤੀ। ਸੋਨਾ ਮੋਹਪਾਤਰਾ ਨੇ ਕੁਮੈਂਟ ਕੀਤਾ, 'ਜਿਸ 'ਸਪਾਈਨ' ਦੀ ਗੱਲ ਹੋ ਰਹੀ ਹੈ, ਉਹ ਮਲਟੀਪਲ ਐਕਿਊਜ਼ਡ ਸੀਰੀਅਲ ਮੋਲੈਸਟਰ ਅਨੂ ਮਲਿਕ ਵਰਗੇ ਲੋਕਾਂ ਦੇ ਬਗਲ 'ਚ ਜਜਿਸ ਸੀਟ 'ਤੇ ਬੈਠਦੇ ਹਨ ਤੇ ਜਦੋਂ ਮੇਰੇ ਵਰਗੇ ਕਲੀਗਜ਼ ਉਨ੍ਹਾਂ ਨੂੰ ਰਿਐਲਟੀ ਸ਼ੋਅ ਦੇ ਟੌਕਸਿਕ ਕਲਚਰ 'ਤੇ ਬੋਲਣ ਲਈ ਕਹਿੰਦੇ ਹਨ, ਇਹ ਕਹਿੰਦੇ ਹਨ ਕਿ ਪੈਸਾ ਕਮਾ ਕੇ ਦੇਸ਼ 'ਚੋਂ ਨਿਕਲਣਾ ਹੈ।'
ਹਾਲ ਹੀ 'ਚ ਕੰਗਨਾ ਸੰਸਦ 'ਚ ਬੈਠਕ ਲਈ ਹਿਮਾਚਲ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਫਿਰ ਚੰਡੀਗੜ੍ਹ ਏਅਰਪੋਰਟ 'ਤੇ ਸੀ. ਆਈ. ਐੱਸ. ਐੱਫ. ਦੀ ਜਵਾਨ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਮਹਿਲਾ ਜਵਾਨ ਨੇ ਕਿਸਾਨ ਅੰਦੋਲਨ ਦੌਰਾਨ ਦਿੱਤੇ ਬਿਆਨ ਨੂੰ ਇਸ ਦਾ ਕਾਰਨ ਦੱਸਿਆ। ਕੁਲਵਿੰਦਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਕਿਹਾ ਸੀ ਕਿ ਕਿਸਾਨ 100 ਰੁਪਏ ਲਈ ਬੈਠੇ ਹਨ। ਜਦੋਂ ਕੰਗਨਾ ਨੇ ਇਹ ਬਿਆਨ ਦਿੱਤਾ ਸੀ ਉਦੋਂ ਉਨ੍ਹਾਂ ਦੀ ਮਾਂ ਵੀ ਇਸੇ ਅੰਦੋਲਨ ਦਾ ਹਿੱਸਾ ਸੀ। ਉਹ ਉਥੇ ਬੈਠ ਕੇ ਵਿਰੋਧ ਕਰ ਰਹੀ ਸੀ।
ਹੁਣ ਕੰਗਨਾ ਣੌਤ ਅਤੇ BJP ਸੰਸਦ ਨੇ ਇਸ ਬਾਰੇ ਇੱਕ ਲੰਮਾ ਨੋਟ ਲਿਖਿਆ ਹੈ। ਕੰਗਨਾ ਰਣੌਤ ਨੇ ਲਿਖਿਆ, ''ਹਰ ਬਲਾਤਕਾਰੀ, ਕਾਤਲ ਜਾਂ ਚੋਰ ਕੋਲ ਅਪਰਾਧ ਕਰਨ ਲਈ ਹਮੇਸ਼ਾ ਇੱਕ ਮਜ਼ਬੂਤ ਭਾਵਨਾਤਮਕ, ਸਰੀਰਕ, ਮਨੋਵਿਗਿਆਨਕ ਜਾਂ ਵਿੱਤੀ ਕਾਰਨ ਹੁੰਦਾ ਹੈ, ਕੋਈ ਵੀ ਅਪਰਾਧ ਕਦੇ ਵੀ ਬਿਨਾਂ ਕਿਸੇ ਕਾਰਨ ਦੇ ਨਹੀਂ ਹੁੰਦਾ, ਫਿਰ ਵੀ ਉਹ ਦੋਸ਼ੀ ਠਹਿਰਾਏ ਜਾਂਦੇ ਹਨ ਅਤੇ ਜੇਕਰ ਤੁਹਾਡੇ 'ਤੇ ਸਾਰੇ ਕਾਨੂੰਨਾਂ ਦੀ ਉਲੰਘਣਾ ਇੱਕ ਮਜ਼ਬੂਤ ਭਾਵਨਾਤਮਕ ਪ੍ਰਭਾਵ ਨਾਲ ਜੁੜੀ ਹੋਈ ਹੈ। ਅਪਰਾਧ ਕਰਨ ਲਈ ਅਪਰਾਧੀ ਦਾ ਹਿੱਸਾ, ਜਿਸ ਦੇ ਨਤੀਜੇ ਵਜੋਂ ਜੇਲ੍ਹ ਦੀ ਸਜ਼ਾ ਹੋਵੇਗੀ।''
ਇਹ ਖ਼ਬਰ ਵੀ ਪੜ੍ਹੋ - ਕੰਗਨਾ ਸੰਸਦ ਬਾਹਰ ਅੱਗ ਵਾਂਗ ਭੜਕੀ, ਥੱਪੜ ਵਾਲਾ ਸਵਾਲ ਪੁੱਛਣ 'ਤੇ ਪੱਤਰਕਾਰ ਨਾਲ ਖਹਿ ਪਈ, ਵੇਖੋ ਮੌਕੇ ਦੀ ਵੀਡੀਓ
ਕੰਗਨਾ ਨੇ ਅੱਗੇ ਲਿਖਿਆ- ਯਾਦ ਰੱਖੋ ਜੇਕਰ ਤੁਸੀਂ ਕਿਸੇ ਦੇ ਨਜ਼ਦੀਕੀ ਖੇਤਰ 'ਚ ਘੁਸਪੈਠ ਕਰਨ, ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਸਰੀਰ ਨੂੰ ਛੂਹਣ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੇ ਨਾਲ ਸਹਿਮਤ ਹੋ ਤਾਂ ਤੁਸੀਂ ਬਲਾਤਕਾਰ ਜਾਂ ਕਤਲ ਨਾਲ ਵੀ ਸਹਿਮਤ ਹੋ ਕਿਉਂਕਿ ਇਹ ਸਿਰਫ਼ ਘੁਸਪੈਠ ਜਾਂ ਚਾਕੂ ਮਾਰਨ ਨਾਲੋਂ ਵੱਡੀ ਗੱਲ ਹੈ। ਤੁਹਾਨੂੰ ਆਪਣੀਆਂ ਮਨੋਵਿਗਿਆਨਕ ਅਪਰਾਧਿਕ ਪ੍ਰਵਿਰਤੀਆਂ ਦੀ ਡੂੰਘਾਈ ਨਾਲ ਗੌਰ ਕਰਨੀ ਚਾਹੀਦੀ ਹੈ, ਮੈਂ ਤੁਹਾਨੂੰ ਸੁਝਾਅ ਦਿੰਦੀ ਹਾਂ ਕਿ ਕਿਰਪਾ ਕਰਕੇ ਯੋਗਾ ਅਤੇ ਧਿਆਨ ਕਰੋ ਨਹੀਂ ਤਾਂ ਜੀਵਨ ਇੱਕ ਕੌੜਾ ਅਨੁਭਵ ਬਣ ਜਾਵੇਗਾ, ਇੰਨੀ ਨਫ਼ਰਤ, ਨਫ਼ਰਤ ਅਤੇ ਈਰਖਾ ਨਾ ਰੱਖੋ, ਕਿਰਪਾ ਕਰਕੇ ਆਪਣੇ ਆਪ ਨੂੰ ਆਜ਼ਾਦ ਕਰੋ।
ਇਹ ਖ਼ਬਰ ਵੀ ਪੜ੍ਹੋ - ਥੱਪੜ ਵਿਵਾਦ 'ਤੇ ਕੰਗਨਾ ਰਣੌਤ ਦੀ ਲੰਬੀ ਚੌੜੀ ਪੋਸਟ, ਹੁਣ ਆਖੀਆਂ ਇਹ ਗੱਲਾਂ
ਦੱਸਣਯੋਗ ਹੈ ਕਿ ਬੀਤੇ ਵੀਰਵਾਰ ਦੁਪਹਿਰ 3.30 ਵਜੇ ਕੰਗਨਾ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ 'ਤੇ ਪੁਜੀ ਸੀ ਤਾਂ ਸਕਿਓਰਿਟੀ ਚੈੱਕ ਇਨ ਤੋਂ ਬਾਅਦ ਬੋਰਡਿੰਗ ਲਈ ਜਾਂਦੇ ਸਮੇਂ ਐੱਲ.ਸੀ.ਟੀ. ਕੁਲਵਿੰਦਰ ਕੌਰ (ਸੀ. ਆਈ. ਐੱਸ. ਐੱਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫ਼ਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ. ਆਈ. ਐੱਸ. ਐੱਫ. ਦੇ) ਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ 'ਤੇ ਸੀ. ਆਈ. ਐੱਸ. ਐੱਫ. ਵੱਲੋਂ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।