ਕੰਗਨਾ ਰਣੌਤ ਨੂੰ ਲੈ ਕੇ ਇਹ ਕੀ ਬੋਲ ਗਏ ਸਿਮਰਨਜੀਤ ਸਿੰਘ ਮਾਨ

Thursday, Aug 29, 2024 - 06:40 PM (IST)

ਕੰਗਨਾ ਰਣੌਤ ਨੂੰ ਲੈ ਕੇ ਇਹ ਕੀ ਬੋਲ ਗਏ ਸਿਮਰਨਜੀਤ ਸਿੰਘ ਮਾਨ

ਚੰਡੀਗੜ੍ਹ : ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅਦਾਕਾਰਾ ਅਤੇ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਹੈ। ਸਿਰਮਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ਰਬਾ ਹੈ, ਉਸ ਨੂੰ ਪੁੱਛੋ ਕਿ ਬਲਾਤਾਕਰ ਕਿਵੇਂ ਹੁੰਦਾ ਹੈ। ਮਾਨ ਵੀਰਵਾਰ ਨੂੰ ਕਰਨਾਲ ਪਹੁੰਚੇ ਹੋਏ ਸਨ। ਮਾਨ ਨੇ ਕਿਹਾ ਕਿ ਕੰਗਨਾ ਨੂੰ ਬਲਾਤਕਾਰ ਦਾ ਬਹੁਤ ਤਜ਼ਰਬਾ ਹੈ ਉਹ ਲੋਕਾਂ ਨੂੰ ਸਮਝਾਵੇ ਕਿ ਬਲਾਤਕਾਰ ਕਿਵੇਂ ਹੁੰਦਾ ਹੈ, ਜਦੋਂ ਪੱਤਰਕਾਰ ਨੇ ਪੁੱਛਿਆ ਕਿ ਬਲਾਤਕਾਰ ਦਾ ਤਜ਼ਰਬਾ ਕਿਵੇਂ ਹੈ ਤਾਂ ਮਾਨ ਨੇ ਤਰਕ ਦਿੰਦਿਆਂ ਕਿਹਾ, ਜਿਵੇਂ ਸਾਇਕਲ ਚਲਾਉਣ ਦਾ ਤਜ਼ਰਬਾ ਹੁੰਦਾ ਹੈ ਉਵੇਂ ਹੀ ਕੰਗਨਾ ਨੂੰ ਬਲਾਤਕਾਰ ਦਾ ਤਜ਼ਰਬਾ ਹੈ।

ਇਹ ਵੀ ਪੜ੍ਹੋ : ਗੁੱਸੇ 'ਚ ਭੈਣ ਨੇ ਭਾਖੜਾ 'ਚ ਮਾਰੀ ਛਾਲ, ਬਚਾਉਣ ਲਈ ਭਰਾ ਨੇ ਵਾਰ ਦਿੱਤੀ ਜਾਨ, ਰੱਖਿਆ ਸੀ ਵਿਆਹ

ਦਰਅਸਲ ਕੰਗਨਾ ਨੇ ਰਣੌਤ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਦਿੱਲੀ ਬਾਰਡਰ 'ਤੇ ਹੋਏ ਕਿਸਾਨ ਅੰਦੋਲਨ ਵਿਚ ਰੇਪ ਕੀਤੇ ਗਏ, ਮੰਨਿਆ ਹੈ ਕਿ ਕੰਗਨਾ ਦੇ ਇਸੇ ਬਿਆਨ ਨੂੰ ਲੈ ਕੇ ਮਾਨ ਦਾ ਇਹ ਬਿਆਨ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਕੰਗਨਾ ਨੇ ਇਹ ਵੀ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਲਾਸ਼ਾਂ ਟੰਗੀਆਂ ਗਈਆਂ ਸਨ। ਪੰਜਾਬ ਵਿਚ ਜੋ ਵੀ ਹੋ ਰਿਹਾ ਹੈ ਉਹ ਸਰਾਸਰ ਗ਼ਲਤ ਹੈ, ਬੰਗਲਾਦੇਸ਼ ਵਿਚ ਜੋ ਹੋਇਆ ਉਹ ਇੱਥੇ ਹੋਣ ਵਿਚ ਦੇਰ ਨਹੀਂ ਲੱਗਣੀ। ਇਸ ਤੋਂ ਬਾਅਦ ਲਗਾਤਾਰ ਕੰਗਨਾ ਦਾ ਵਿਰੋਧ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਇਸ ਖ਼ਿਲਾਫ਼ ਵਿਰੋਧ ਜਤਾ ਰਹੀਆਂ ਹਨ।

ਇਹ ਵੀ ਪੜ੍ਹੋ : ਮਾਂ ਦੇ ਸਸਕਾਰ ਦੀ ਚੱਲ ਰਹੀ ਸੀ ਤਿਆਰੀ, ਅਚਾਨਕ ਜਿਊਂਦੀ ਹੋਈ ਔਰਤ, ਦੇਖ ਸਭ ਦੇ ਉੱਡੇ ਹੋਸ਼

ਇਸ ਤੋਂ ਇਲਾਵਾ ਕੰਗਨਾ ਆਪਣੀ ਵਿਵਾਦਤ ਫਿਲਮ ਐਮਰਜੈਂਸੀ ਕਰਕੇ ਵੀ ਸੁਰਖੀਆਂ ਵਿਚ ਹੈ। ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਹਿਲਾਂ ਹੀ ਕੰਗਨਾ ਦੇ ਬਿਆਨ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣੀ ਹੋਵੇਗੀ ਜਦੋਂ ਤੱਕ ਕੰਗਨਾ ਰਣੌਤ ਮੁਆਫੀ ਨਹੀਂ ਮੰਗਦੀ, ਉਸ ਦਾ ਦੇਸ਼ ਭਰ ਵਿਚ ਵਿਰੋਧ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ 'ਚ ਗੈਂਗਵਾਰ, ਟਾਈਮ ਪਾ ਕੇ ਆਹਮੋ-ਸਾਹਮਣੇ ਹੋਏ ਨੌਜਵਾਨ, ਗੋਲੀਆਂ ਦੀ ਠਾਹ-ਠਾਹ ਸੁਣ ਕੰਬੇ ਲੋਕ

 


author

Gurminder Singh

Content Editor

Related News