ਕੌਂਸਲਰ ਨਹੀਂ ਰਿਹਾ ਤਾਂ ਕੀ ਹੋਇਆ, ਵਾਰਡ ਦਾ ਕੰਮ ਪਹਿਲਾਂ ਵਾਂਗ ਹੀ ਕਰਾਂਗਾ: ਭਾਟੀਆ
Tuesday, Sep 26, 2017 - 02:17 PM (IST)

ਜਲੰਧਰ(ਖੁਰਾਣਾ)— ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸੋਮਵਾਰ ਨੂੰ ਆਪਣੇ ਵਾਰਡ ਵਿਚ ਪੈਂਦੇ ਦਿਲਬਾਗ ਨਗਰ ਦੀਆਂ ਸੜਕਾਂ 'ਤੇ ਪੈਚਵਰਕ ਕਰਵਾਇਆ। ਪਿਛਲੇ ਦਿਨੀਂ ਬਰਸਾਤ ਕਾਰਨ ਇਨ੍ਹਾਂ ਸੜਕਾਂ 'ਤੇ ਟੋਏ ਪੈ ਗਏ ਸਨ। ਇਸ ਮੌਕੇ ਸ਼੍ਰੀ ਭਾਟੀਆ ਨਾਲ ਨਰਿੰਦਰ ਸਿੰਘ ਚੀਮਾ, ਜਤਿੰਦਰ ਬਾਂਸਲ, ਸਰਬਜੀਤ ਸਿੰਘ, ਅਮਰੀਕ ਸਿੰਘ , ਸੋਨੀ, ਰਿੰਕੂ ਮਨਚੰਦਾ ਆਦਿ ਸਨ। ਭਾਟੀਆ ਨੇ ਕਿਹਾ ਕਿ ਕੀ ਹੋਇਆ ਜੇਕਰ ਉਹ ਕੌਂਸਲਰ ਨਹੀਂ ਰਹੇ। ਉਹ ਆਪਣੇ ਵਾਰਡ ਦਾ ਕੰਮ ਪਹਿਲਾਂ ਵਾਂਗ ਜਾਰੀ ਰੱਖਣਗੇ।