ਕਿਸਾਨ ਅੰਦੋਲਨ ’ਤੇ ਗਾਇਕ ਕਮਲ ਹੀਰ ਦੀ ਪੋਸਟ ਤੁਹਾਡੇ ਵੀ ਦਿਲਾਂ ਨੂੰ ਛੂਹ ਜਾਵੇਗੀ
Thursday, Dec 17, 2020 - 02:01 PM (IST)
ਜਲੰਧਰ (ਬਿਊਰੋ)– ਪੰਜਾਬੀ ਗਾਇਕ ਕਮਲ ਹੀਰ ਵਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਆਪਣੇ ਵੱਡੇ ਭਰਾ ਮਨਮੋਹਨ ਵਾਰਿਸ ਨਾਲ ਮਿਲ ਕੇ ਕਮਲ ਹੀਰ ਵਲੋਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਰੋਜ਼ਾਨਾ ਕੁਝ ਨਾ ਕੁਝ ਪੋਸਟ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਕਮਲ ਹੀਰ ਨੇ ਜੋ ਪੋਸਟ ਸਾਂਝੀ ਕੀਤੀ ਹੈ, ਉਹ ਤੁਹਾਡੇ ਦਿਲ ਨੂੰ ਛੂਹ ਜਾਵੇਗੀ।
ਕਮਲ ਹੀਰ ਨੇ ਆਪਣੀ ਪੋਸਟ ’ਚ ਲਿਖਿਆ, ‘ਇਸ ਕਰਕੇ ਅਸੀਂ ਪਰੋਟੈਸਟ ਕਰ ਰਹੇ ਹਾਂ। ਇਹ ਉਹ ਲੋਕ ਹਨ, ਜਿਹੜੇ ਆਪਣੇ ਪਿਆਰਿਆਂ ਦੀਆਂ ਤਸਵੀਰਾਂ ਨਾਲ ਲੈ ਕੇ ਆਏ ਨੇ, ਜਿਨ੍ਹਾਂ ਨੇ ਕਰਜ਼ਿਆਂ ਕਰਕੇ ਆਤਮ ਹੱਤਿਆਵਾਂ ਕੀਤੀਆਂ। ਇਨ੍ਹਾਂ ਦੀ ਬਦਕਿਸਮਤ ਨੂੰ ਖੁਸ਼ ਕਿਸਮਤ ’ਚ ਬਦਲਣ ਦੇ ਸੁਪਨੇ ਨੂੰ ਲੈ ਕੇ ਪਰੋਟੈਸਟ ਹੋ ਰਿਹਾ। ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ। ਜਿਥੇ ਵੀ ਵੱਸਦੇ ਹੋ ਲੋਕਤੰਤਰ ਦਾ ਹਿੱਸਾ ਬਣੋ। ਚੰਗਿਆਈ ਵਾਲਾ ਪਾਸਾ ਚੁਣੋ ਜੀ।’
ਕਮਲ ਹੀਰ ਵਲੋਂ ਸਾਂਝੀ ਕੀਤੀ ਇਸ ਪੋਸਟ ’ਚ ਕਿਸਾਨ ਧਰਨਿਆਂ ’ਚ ਸ਼ਾਮਲ ਉਹ ਲੋਕ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਪਰਿਵਾਰਕ ਜੀਅ ਨੇ ਕਰਜ਼ੇ ਦੁੱਖੋਂ ਖੁਦਕੁਸ਼ੀ ਕਰ ਲਈ।
ਦੱਸਣਯੋਗ ਹੈ ਕਿ ਕਮਲ ਹੀਰ ਤੇ ਮਨਮੋਹਨ ਵਾਰਿਸ ਇਸ ਸਮੇਂ ਕੈਨੇਡਾ ’ਚ ਹਨ। ਕੈਨੇਡਾ ’ਚ ਕੱਢੀਆਂ ਜਾ ਰਹੀਆਂ ਰੋਸ ਰੈਲੀਆਂ ’ਚ ਵੀ ਕਮਲ ਹੀਰ ਤੇ ਮਨਮੋਹਨ ਵਾਰਿਸ ਵਲੋਂ ਵੱਧ-ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ।
ਨੋਟ– ਕਮਲ ਹੀਰ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।