ਕਾਲਕਾ ਵੱਲੋਂ ‘ਜਾਗੋ’ ਨੂੰ ਸਮਰਥਨ, ਜੀ. ਕੇ. ਬੋਲੇ-ਸਿਰਸਾ ਹਸਪਤਾਲ ਖੋਲ੍ਹਣ ਦੀ ਮਨਜ਼ੂਰੀ ਦਿਖਾਉਣ ਤਾਂ ਖੜ੍ਹਾਂਗਾ ਨਾਲ

Tuesday, Aug 10, 2021 - 07:19 PM (IST)

ਕਾਲਕਾ ਵੱਲੋਂ ‘ਜਾਗੋ’ ਨੂੰ ਸਮਰਥਨ, ਜੀ. ਕੇ. ਬੋਲੇ-ਸਿਰਸਾ ਹਸਪਤਾਲ ਖੋਲ੍ਹਣ ਦੀ ਮਨਜ਼ੂਰੀ ਦਿਖਾਉਣ ਤਾਂ ਖੜ੍ਹਾਂਗਾ ਨਾਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਤੇ ਮਨਜੀਤ ਸਿੰਘ ਜੀ. ਕੇ. ਦੇ ਪੰਥਕ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਥਕ ਸੇਵਾ ਦਲ ਦੇ ਸੰਯੋਜਕ ਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ ਤੇ ਸਹਿ-ਸੰਯੋਜਕ ਸੰਗਤ ਸਿੰਘ ਨੇ ਦਿੱਲੀ ਕਮੇਟੀ ਆਮ ਚੋਣਾਂ ’ਚ ਜਾਗੋ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ, ਜਿਸ ਨੂੰ ਦਿੱਲੀ ’ਚ ਪੰਥਕ ਸੇਵਾ ਦਲ ਨੂੰ ਵੱਡੇ ਝਟਕੇ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਮੀਟਿੰਗ  ਦੌਰਾਨ ਜੀ. ਕੇ. ਨੇ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਵੱਡਾ ਐਲਾਨ ਕੀਤਾ।

ਇਹ ਵੀ ਪੜ੍ਹੋ : ਖੇਤ ’ਚ ਪਾਣੀ ਲਾਉਣ ਗਏ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਾਰ-ਵਾਰ ਦੁਹਾਈ ਦੇ ਰਹੇ ਹਨ ਕਿ ਪਰਮਜੀਤ ਸਿੰਘ ਸਰਨਾ ਉਨ੍ਹਾਂ ਨੂੰ ਹਸਪਤਾਲ ਖੋਲ੍ਹਣ ਦੇ ਰਹੇ ਹਨ ਪਰ ਹਸਪਤਾਲ ਲਈ ਜ਼ਰੂਰੀ 30 ਸਰਕਾਰੀ ਮਨਜ਼ੂਰੀ ਸਿਰਸਾ ਸੰਗਤਾਂ ਨੂੰ ਦਿਖਾ ਨਹੀਂ ਰਹੇ ਹਨ। ਜੀ. ਕੇ. ਨੇ ਕਿਹਾ ਕਿ ਜੇ ਸਿਰਸਾ ਹਸਪਤਾਲ ਖੋਲ੍ਹਣ ਦੀ ਸਾਰੀ ਮਨਜ਼ੂਰੀ ਮੈਨੂੰ ਦਿਖਾਉਣ ਤਾਂ ਹਸਪਤਾਲ ਦੇ ਉਦਘਾਟਨ ਲਈ ਸਿਰਸਾ ਨਾਲ ਮੈਂ ਵੀ ਖੜ੍ਹਾ ਹੋਵਾਂਗਾ ਤੇ ਸਰਨਾ ਭਰਾਵਾਂ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕਰਾਂਗਾ।

ਉਨ੍ਹਾਂ ਕਿਹਾ ਕਿ ਸਿਰਸਾ ਦੀਆਂ ਗ਼ਲਤ ਨੀਤੀਆਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਆਰਥਿਕ ਨਿਰਭਰਤਾ ਨੂੰ ਤਬਾਹ ਕਰ ਦਿੱਤਾ ਹੈ। ਅੱਜ ਸਕੂਲ ਸਟਾਫ ਦੀ ਤਨਖਾਹ, ਪਿਛਲਾ ਬਕਾਏ, ਗ੍ਰੈਚੁਟੀ, ਰਿਟਾਇਰਮੈਂਟ ਲਾਭ ਆਦਿ ਲਈ ਦਿੱਲੀ ਹਾਈਕੋਰਟ ’ਚ ਕਮੇਟੀ ਨੂੰ ਨਿੰਦ ਰਹੇ ਹਨ ਪਰ ਸਿਰਸਾ 4.5 ਕਰੋੜ ਦੇ ਮਾਸਿਕ ਘਾਟੇ ਤੋਂ ਸਕੂਲਾਂ ਨੂੰ ਬਾਹਰ ਕੱਢਣ ਤੇ 7500 ਬੱਚਿਆਂ ਦੇ ਸਕੂਲ ਛੱਡਣ ਤੋਂ ਬਾਅਦ ਦੀ ਹਾਲਤ ਨੂੰ ਸੁਧਾਰਨ ਦੀ ਯੋਜਨਾ ਦੱਸਣ ’ਚ ਅਸਫਲ ਰਹੇ ਹਨ। ਇਸ ਮੌਕੇ ਹਰਜੀਤ ਸਿੰਘ ਜੀ. ਕੇ. ਦੇ ਸਮਰਥਨ ’ਚ ਵੋਟ ਪਾਉਣ ਦੀ ਅਵਤਾਰ ਸਿੰਘ ਕਾਲਕਾ, ਸੰਗਤ ਸਿੰਘ, ਚਮਨ ਸਿੰਘ, ਪਰਮਜੀਤ ਸਿੰਘ ਰਾਣਾ, ਪਰਮਿੰਦਰ ਪਾਲ ਸਿੰਘ, ਪੁਨਪ੍ਰੀਤ ਸਿੰਘ ਤੇ ਮਨਪ੍ਰੀਤ ਕੌਰ ਆਦਿ ਨੇ ਅਪੀਲ ਕੀਤੀ।

ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਦੀ ਪਹਿਲੀ ਡੋਜ਼ ਮਗਰੋਂ ਫਾਈਜ਼ਰ ਜਾਂ ਮੋਡਰਨਾ ਦੀ ਦੂਜੀ ਡੋਜ਼ ਨੂੰ ਲੈ ਕੇ WHO ਦਾ ਵੱਡਾ ਬਿਆਨ


author

Manoj

Content Editor

Related News