ਕਲਯੁੱਗੀ ਪਿਓ ਵੱਲੋਂ ਨਾਬਾਲਗ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼
Monday, Sep 18, 2017 - 04:45 PM (IST)
ਅੰਮ੍ਰਿਤਸਰ (ਅਰੁਣ) - ਪੁਰਾਣੀ ਚੁੰਗੀ ਛੇਹਰਟਾ ਖੇਤਰ ਦੇ ਇਕ ਮੁਹੱਲੇ 'ਚ ਕਲਯੁੱਗੀ ਪਿਓ ਵੱਲੋਂ ਆਪਣੀ ਹੀ 10 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਤੜਕਸਾਰ ਉਸ ਦੇ ਪਤੀ ਅਰਵਿੰਦ ਸਿੰਘ ਵੱਲੋਂ ਆਪਣੀ 10 ਸਾਲਾ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੇ ਜਾਣ ਸਬੰਧੀ ਥਾਣਾ ਛੇਹਰਟਾ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਮੌਕੇ ਤੋਂ ਦੌੜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
