ਪੰਜਾਬ 'ਚ ਕਾਲਾ ਕੱਛਾ ਗਿਰੋਹ ਫਿਰ ਸਰਗਰਮ, CCTV ਫੁਟੇਜ ਆਈ ਸਾਹਮਣੇ (ਵੀਡੀਓ)

07/29/2022 3:28:19 PM

ਲੁਧਿਆਣਾ (ਨਰਿੰਦਰ) : ਪੰਜਾਬ 'ਚ ਕਾਲਾ ਕੱਛਾ ਗਿਰੋਹ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਇਹ ਗੈਂਗ ਲੁਧਿਆਣਾ ਦੇ ਥਾਣਾ ਸਦਰ ਇਲਾਕੇ ਥਰੀਕੇ ਫਾਟਕ ਨੇੜੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਗਿਰੋਹ ਦੇ ਮੈਂਬਰ ਬਿਨਾਂ ਕੱਪੜਿਆਂ ਦੇ ਸੜਕਾਂ 'ਤੇ ਹੱਥਾਂ 'ਚ ਹਥਿਆਰ ਲੈ ਕੇ ਘੁੰਮਦੇ ਹੋਏ ਦੇਖੇ ਗਏ ਹਨ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ 5 ਤੋਂ 6 ਲੋਕ ਬਿਨਾਂ ਕੱਪੜਿਆਂ ਦੇ ਘੁੰਮ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਹਥਿਆਰ ਹਨ। ਸੜਕ 'ਤੇ ਇਕ ਵਾਹਨ ਚਾਲਕ ਆਉਂਦਾ ਹੈ ਪਰ ਗਿਰੋਹ ਦੇ ਲੋਕ ਉਸ ਨੂੰ ਦੇਖ ਕੇ ਪੱਥਰਾਂ ਦੇ ਪਿੱਛੇ ਲੁਕ ਜਾਂਦੇ ਹਨ। ਇਹ ਗਿਰੋਹ ਹੁਣ ਤੱਕ 4 ਤੋਂ 5 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ

ਵਾਰਦਾਤ ਕਰਨ ਤੋਂ ਬਾਅਦ ਦੋਸ਼ੀ ਕਿਸੇ ਦੂਜੇ ਇਲਾਕੇ 'ਚ ਚਲੇ ਜਾਂਦੇ ਹਨ ਪਰ ਉਨ੍ਹਾਂ ਦੇ ਨਿਸ਼ਾਨੇ 'ਤੇ ਹੁਣ ਤੱਕ ਥਰੀਕੇ ਅਤੇ ਝਾਂਡੇ ਫਾਟਕ ਤੱਕ ਦਾ ਹੀ ਇਲਾਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੇ ਘਰ ਵੀ ਵਾਰਦਾਤ ਕਰ ਚੁੱਕਾ ਹੈ। ਗਿਰੋਹ ਦੇ ਮੈਂਬਰਾਂ ਨੇ ਪੁਲਸ ਅਧਿਕਾਰੀ ਦੇ ਘਰ ਦੇ ਕਮਰਿਆਂ ਨੂੰ ਬਾਹਰੋਂ ਕੁੰਡੀਆਂ ਲਾ ਦਿੱਤੀ ਸਨ ਪਰ ਮੌਕਾ ਰਹਿੰਦੇ ਬਚਾਅ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਤੇ ਮੰਡਰਾ ਰਿਹੈ ਖ਼ਤਰਾ, ਵਿਦਿਆਰਥੀਆਂ ਦੇ ਭੇਸ 'ਚ ਸੂਬੇ ਅੰਦਰ ਦਾਖ਼ਲ ਹੋ ਸਕਦੇ ਨੇ ਅੱਤਵਾਦੀ

ਇਸ ਤੋਂ ਬਾਅਦ ਪੁਲਸ ਨੇ ਅਧਿਕਾਰੀ ਦੇ ਘਰ ਦੇ ਆਸ-ਪਾਸ ਸੁਰੱਖਿਆ ਨੂੰ ਮਜ਼ਬੂਤ ਕਰ ਦਿੱਤਾ। ਇਹ ਗਿਰੋਹ ਰਾਤ 1.15 ਤੋਂ 3.30 ਵਜੇ ਤੱਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਜਦੋਂ ਸਾਰੇ ਲੋਕ ਗੂੜ੍ਹੀ ਨੀਂਦ 'ਚ ਸੁੱਤੇ ਹੁੰਦੇ ਹਨ। ਇਨ੍ਹਾਂ ਦਾ ਵਾਰਦਾਤਾਂ ਕਰਨ ਦਾ ਤਰੀਕਾ ਵੱਖਰਾ ਹੈ। ਗਿਰੋਹ ਦੇ ਮੈਂਬਰ ਘਰ ਦੇ ਕਮਰਿਆਂ ਨੂੰ ਬਾਹਰੋਂ ਕੁੰਡੀ ਲਾ ਦਿੰਦੇ ਹਨ ਤਾਂ ਜੋ ਲੋਕ ਕਮਰਿਆਂ ਅੰਦਰ ਕੈਦ ਹੋ ਜਾਣ ਅਤੇ ਫਿਰ ਉਹ ਆਸਾਨੀ ਨਾਲ ਬਾਹਰ ਪਿਆ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News