ਕਾਕਾ ਕੰਬੋਜ਼ ਦੀ ਵਰਕਿੰਗ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ, ਵਿਰੋਧ ਧਿਰਾਂ ਦੇ ਉੱਡੇ ਹੋਸ਼

09/05/2019 5:32:58 PM

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ) – ਲੋਕ ਸਭਾ ਚੋਣਾਂ ਦੌਰਾਨ ਫਿਰੋਜ਼ਪੁਰ ਦੇ ਸੰਸਦੀ ਮੈਂਬਰ ਬਣਨ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੋ ਗਈ ਸੀ, ਜਿਸ ਕਾਰਨ ਸਰਕਾਰ ਨੇ ਵਿਧਾਨ ਸਭਾ ਹਲਕਾ ਜਲਾਲਾਬਾਦ 'ਚ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਜਿਵੇਂ ਜਿਵੇਂ ਜ਼ਿਮਨੀ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਪਾਰਟੀ ਹਾਈਕਮਾਨ ਕੋਲ ਮੰਗ ਕਰ ਰਹੇ ਹਨ। ਹਾਈਕਮਾਨ ਨੂੰ ਸ਼ਕਤੀ ਪ੍ਰਦਰਸ਼ਨ ਦਿਖਾਉਣ ਲਈ ਕਾਂਗਰਸੀਆਂ ਵਲੋਂ ਕਈ ਰੈਲੀਆਂ ਕੀਤੀਆਂ ਗਈਆਂ ਹਨ ਪਰ ਅਸਫਲ। ਇਸ ਦੇ ਤਹਿਤ ਅੱਜ ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਸਥਿਤ ਹਰਕ੍ਰਿਸ਼ਨ ਰਿਜੋਰਟਸ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਵਲੋਂ ਵਰਕਿੰਗ ਮੀਟਿੰਗ ਦਾ ਆਯੋਜਨ ਕੀਤਾ ਗਿਆ। ਕਾਲਾ ਕੰਬੋਜ਼ ਦੀ ਇਹ ਮੀਟਿੰਗ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ, ਜਿਸ 'ਚ ਹਲਕੇ ਦੇ ਕਾਂਗਰਸੀ ਵਰਕਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

PunjabKesari

ਮੀਟਿੰਗ ਦੀ ਅਗਵਾਈ ਕਾਂਗਰਸ ਪਾਰਟੀ ਦੇ ਜ਼ਿਲਾ ਫਾਜ਼ਿਲਕਾ ਦੇ  ਪ੍ਰਧਾਨ ਰੰਜਮ ਕਮਰਾ ਵਲੋਂ ਕੀਤੀ ਗਈ, ਜਿਸ 'ਚ ਜ਼ਿਲਾ ਪ੍ਰਧਾਨ ਤੋਂ ਇਲਾਵਾ ਬਲਾਕ ਪ੍ਰਧਾਨ, ਜ਼ਿਲਾ ਪ੍ਰੀਸ਼ਦ, ਬਲਾਕ ਸਮੰਤੀ ਮੈਂਬਰ ਅਤੇ ਪਿੰਡਾਂ ਦੇ ਪੰਚ-ਸਰਪੰਚ ਉਚੇਚੇ ਤੌਰ 'ਤੇ ਪੁੱਜੇ। ਜ਼ਿਲਾ ਪ੍ਰਧਾਨ ਰੰਜਮ ਕਮਰਾ ਨੇ ਲੋਕਾਂ ਦੇ ਇਕੱਠ ਨੂੰ ਵੇਖਦਿਆਂ ਹੋਇਆ ਕਿ ਜੇਕਰ ਇਕੱਠ ਦੀ ਗੱਲ ਕੀਤੀ ਜਾਵੇ ਤਾਂ ਵਰਕਰਾਂ ਨੇ ਤਾਂ ਅੱਜ ਕਾਕਾ ਕੰਬੋਜ਼ ਨੂੰ ਟਿਕਟ ਦੇ ਦਿੱਤੀ ਹੈ ਅਤੇ ਬਸ ਪਾਰਟੀ ਹਾਈਕਮਾਨ ਦੀ ਹਾਂ ਹੋਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਕਾਕਾ ਕੰਬੋਜ਼ ਇਕ ਚੰਗੇ ਸਾਫ-ਸੁਥਰੀ ਸ਼ਵੀ ਦੇ ਜੁਝਾਰੂ ਵਰਕਰ ਹਨ, ਜਿਨ੍ਹਾਂ ਦੀ ਬਦੌਲਤ ਲੋਕ ਪਾਰਟੀ ਦੇ ਹੱਕ 'ਚ ਨਿੱਤਰੇ ਹਨ।

ਵਰਨਯੋਗ ਗੱਲ ਇਹ ਹੈ ਕਿ ਕਾਕਾ ਕੰਬੋਜ਼ ਜਿਥੇ ਕੰਬੋਜ਼ ਬਿਰਾਦਾਰੀ ਨਾਲ ਸਬੰਧ ਰੱਖਦੇ ਹਨ, ਉਥੇ ਹੀ ਉਨ੍ਹਾਂ ਦਾ ਹਰੇਕ ਵਰਗ ਦੇ ਲੋਕਾਂ ਨਾਲ ਗੂੜ੍ਹਾ ਸੰਬਧ ਵੀ ਹੈ। ਉਹ ਹਰੇਕ ਵਿਅਕਤੀ ਦੇ ਦੁੱਖ-ਸੁੱਖ 'ਚ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਨ, ਜਿਸ ਕਾਰਨ ਇਲਾਕੇ ਭਰ ਦੇ ਵਰਕਰ ਅਤੇ ਲੋਕ ਕਾਕਾ ਕੰਬੋਜ਼ ਨੂੰ ਟਿਕਟ ਦੇਣ ਦੀ ਪਾਰਟੀ ਹਾਈਕਮਾਨ ਕੋਲ ਮੰਗ ਕਰ ਰਹੇ ਹਨ। ਕਾਕਾ ਕੰਬੋਜ਼ ਨੇ ਰੈਲੀ 'ਚ ਆਏ ਹੋਏ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੇਕਰ ਹਾਈਕਮਾਨ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ 30 ਸਾਲਾ ਤਾ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਕੇ ਕਾਂਗਰਸ ਹਾਈਕਮਾਨ ਦੀ ਝੋਲੀ 'ਚ ਪਾਵਾਂਗਾ ।


rajwinder kaur

Content Editor

Related News