ਗੁਰਦਾਸਪੁਰ : ਨੌਜਵਾਨ ਫੌਜੀ ਦੀ ਕਰੰਟ ਲੱਗਣ ਨਾਲ ਮੌਤ

Friday, Jul 27, 2018 - 05:15 PM (IST)

ਗੁਰਦਾਸਪੁਰ : ਨੌਜਵਾਨ ਫੌਜੀ ਦੀ ਕਰੰਟ ਲੱਗਣ ਨਾਲ ਮੌਤ

ਕਾਹਨੂੰਵਾਨ/ਗੁਰਦਾਸਪੁਰ (ਵਿਨੋਦ) : ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਪੱਤੀ ਜੀਂਦੜ ਦੇ ਇਕ ਫੌਜੀ ਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । 
ਜਾਣਕਾਰੀ ਅਨੁਸਾਰ ਫੌਜੀ ਜਵਾਨ ਸੁਖਦੇਵ ਸਿੰਘ (24) ਪੁੱਤਰ ਵਰਿਆਮ ਸਿੰਘ ਅੱਜ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਸੁਖਦੇਵ ਸਿੰਘ ਜਦੋਂ ਟਿਊਬਵੈੱਲ ਤੋਂ ਪਾਣੀ ਪੀਣ ਲੱਗਾ ਤਾਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ। ਉਸ ਦੇ ਪਿਤਾ ਨੇ ਤੁਰੰਤ ਉਸ ਨੂੰ ਫੌਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਸੁਖਦੇਵ ਸਿੰਘ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਸੁਖਦੇਵ ਸਿੰਘ 2 ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਇਆ ਸੀ ਅਤੇ ਹੁਣ ਜੰਮੂ ਅਤੇ ਕਸ਼ਮੀਰ ਦੇ ਪੁਣਛ ਖੇਤਰ 'ਚ ਤਾਇਨਾਤ ਸੀ। ਉਹ ਇਕ ਮਹੀਨੇ ਦੀ ਛੁੱਟੀ 'ਤੇ ਘਰ ਆਇਆ ਹੋਇਆ ਸੀ। 


Related News