ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸਕੱਤਰ ਨੇ ਆਗੂਆਂ ਨਾਲ ਕੀਤੀ ਮੀਟਿੰਗ

10/15/2017 3:01:52 PM

ਸਾਦਿਕ (ਪਰਮਜੀਤ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸਕੱਤਰ ਜਨਰਲ ਗੁਰਮੀਤ ਸਿੰਘ ਗੋਲੇਵਾਲਾ ਦੇ ਜ਼ਿਲਾ ਫਰੀਦਕੋਟ ਦੇ ਆਗੂਆਂ ਨਾਲ ਮੀਟਿੰਗ ਕੀਤੀ। ਉਨਾਂ ਝੋਨੇ ਦੀ ਪਰਾਲੀ ਸਾੜਨ ਲਈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਅਤੇ ਸਰਕਾਰ ਦੇ ਅਧੂਰੇ ਫੈਸਲੇ ਦੀ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀ ਜਥੇਬੰਦੀ ਨੇ ਮਾਨਯੋਗ ਹਾਈਕੋਰਟ ਵਿਚ ਇਸ ਮਾਮਲੇ ਸਬੰਧੀ ਕੇਸ ਪਾਇਆ ਹੋਇਆ ਹੈ ਜਿਸ ਦੀ ਤਾਰੀਕ 25 ਅਕਤੂਬਰ ਮਿਲੀ ਹੋਈ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਬਦਲ ਤਿਆਰ ਕਰਦੇ। ਪਰਾਲੀ ਦੀ ਰਹਿੰਦ ਖੂੰਦ ਨੂੰ ਅੱਗ ਲਾਉਣੀ ਕਿਸਾਨਾਂ ਦੀ ਜ਼ਿਦ ਜਾਂ ਸ਼ੌਕ ਨਹੀਂ ਮਜਬੂਰੀ ਹੈ। ਜੇਕਰ ਉਹ ਅੱਗ ਨਹੀਂ ਲਗਾਉਦੇਂ ਤਾਂ ਕਣਕ ਦੀ ਫਸਲ ਬੀਜਣ ਲਈ ਕਈ ਸਮੱਸਿਆਵਾਂ ਆਉਂਦੀਆਂ ਹਨ। ਜਿਸ ਕਰਕੇ ਜਥੇਬੰਦੀ ਨੂੰ ਮਜਬੂਰੀ ਵੱਸ ਪਰਾਲੀ ਸਾੜਣ ਦਾ ਫੈਸਲਾ ਲੈਣਾ ਪਿਆ ਤੇ ਜੇ ਕਿਸੇ ਵੀ ਅਧਿਕਾਰੀ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਦੇ ਪਿੰਡ ਦਾ ਘਿਰਾਓ ਕਰਾਂਗੇ। ਉਨਾਂ ਕਿਹਾ ਕਿ ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣ, ਸਮੁੱਚਾ ਕਿਸਾਨੀ ਕਰਜ਼ਾ ਮਾਫ ਕਰਾਉਣ ਲਈ ਦੇਸ਼ ਭਰ ਦੀਆਂ 67 ਕਿਸਾਨ ਤੇ ਗੈਰ ਸਿਆਸੀ ਜਥੇਬੰਦੀਆਂ ਇਕ ਪਲੇਟ ਫਾਰਮ ਤੇ ਇਕੱਠੀਆਂ ਲੜਾਈ ਲੜ ਰਹੀਆਂ ਹਨ ਤੇ ਆਪਣਾ ਹੱਕ ਲਏ ਬਿਨਾਂ ਟਿਕ ਕੇ ਨਹੀਂ ਬੈਠਣਗੀਆਂ। 


Related News